
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਤੋਂ ਬੀਤੀ 17 ਦਸੰਬਰ ਤੋਂ ਲਾਪਤਾ ਡੇਬਰਾ ਮਕੇਂਜੀ ਦੀ ਭਾਲ ਵਿੱਚ ਪੁਲਿਸ ਨੇ ਆਮ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ। ਡੇਬਰਾ ਆਪਣੇ ਹੇਂਪਟਨ ਪਾਰਕ ਸਥਿਤ ਸਪਰਿੰਗ ਫੀਲਡ ਕਰੇਸੇਂਟ ਘਰੋਂ ਚੰਗੀ ਭਲੀ ਨਿਕਲੀ ਸੀ, ਪਰ ਉਸਤੋਂ ਬਾਅਦ ਉਸਨੂੰ ਕਦੇ ਵੀ ਨਹੀਂ ਦੇਖਿਆ ਗਿਆ। ਉਸ ਕੋਲ ਨਾ ਤਾਂ ਕੋਈ ਮੋਬਾਇਲ ਫੋਨ, ਨਾ ਕੋਈ ਗੱਡੀ, ਨਾ ਬੈਂਕ ਕਾਰਡ ਹੈ, ਜਿਸ ਕਾਰਨ ਪੁਲਿਸ ਨੂੰ ਉਸਦੀ ਖੈਰੀਅਤ ਨੂੰ ਲੈਕੇ ਹੋਰ ਚਿੰਤਾ ਹੋ ਰਹੀ ਹੈ। ਜੇ ਕਿਸੇ ਨੂੰ ਵੀ ਉਸਦੇ ਬਾਰੇ ਕੋਈ ਵੀ ਜਾਣਕਾਰੀ ਹੋਏ ਤਾਂ 000 ‘ਤੇ ਤੁਰੰਤ ਸੰਪਰਕ ਕੀਤਾ ਜਾਏ।



