ਵਿਦਿਆਰਥੀ ਨਾਲ ਜਿਨਸੀ ਸੰਬੰਧ ਬਣਾਉਣ ‘ਤੇ ਮੈਲਬਰਨ ਦੀ ਮਹਿਲਾ ਅਧਿਆਪਿਕਾ ਦਾ 3 ਸਾਲ ਲਈ ਲਾਇਸੈਂਸ ਰੱਦ

Teacherਮੈਲਬਰਨ (ਹਰਪ੍ਰੀਤ ਸਿੰਘ) – ਮੈਲਬਰਨ ਵਿੱਚ ਇੱਕ ਅਧਿਆਪਿਕਾ ਨੂੰ ਆਪਣੇ ਸਾਬਕਾ ਵਿਿਦਆਰਥੀ ਨਾਲ ਦੋ ਸਾਲਾਂ ਦੇ ਅੰਦਰ ਜਿਨਸੀ ਸੰਬੰਧ ਬਣਾਉਣ ਦੇ ਮਾਮਲੇ ‘ਚ ਤਿੰਨ ਸਾਲ ਲਈ ਲਾਇਸੈਂਸ ਰੱਦ ਕਰ ਦਿੱਤਾ ਹੈ।

ਐਲੀਨਰ ਯੋਰਕ ਨੂੰ ਕੇਰੀ ਗ੍ਰਾਮਰ ਸਕੂਲ, ਮੈਲਬਰਨ ਤੋਂ ਮਈ 2023 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ, ਜਦੋਂ ਇਹ ਪਤਾ ਲੱਗਿਆ ਕਿ ਉਸਨੇ ਇੱਕ ਵਿਿਦਆਰਥੀ ਨੂੰ 35,000 ਤੱਕ ਨਿੱਜੀ ਸੁਨੇਹੇ ਭੇਜੇ ਸਨ ਅਤੇ ਬਾਅਦ ਵਿੱਚ ਉਸ ਵਿਿਦਆਰਥੀ ਨਾਲ ਸੰਬੰਧ ਬਣਾਏ।

ਵਿਕਟੋਰੀਆ ਇੰਸਟੀਚਿਊਟ ਆਫ ਟੀਚਿੰਗ ਨੇ ਮਾਰਚ 2025 ਵਿੱਚ ਹੋਈ ਸੁਣਵਾਈ ਦੌਰਾਨ ਦੱਸਿਆ ਕਿ ਐਲੀਨਰ ਨੇ ਆਪਣੇ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਨੂੰ ਮੰਨ ਲਿਆ ਹੈ ਅਤੇ ਕਿਹਾ ਕਿ ਉਹ ਹੁਣ ਅਧਿਆਪਨ ਲਈ ਯੋਗ ਨਹੀਂ ਹੈ।

ਪੈਨਲ ਨੇ ਪੇਸ਼ ਕੀਤੇ ਗਏ ਸਾਰੇ ਦੋਸ਼ਾਂ ਨੂੰ ਠੀਕ ਮੰਨਦੇ ਹੋਏ ਐਲੀਨਰ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਅਤੇ ਤਿੰਨ ਤੱਕ ਇਹ ਫੈਸਲਾ ਬਰਕਰਾਰ ਰੱਖਣ ਨੂੰ ਕਿਹਾ।

2021 ਵਿੱਚ ਵਿਟੋਰੀਆ ਇੰਸਟੀਚਿਊਟ ਆਫ ਟੀਚਰਜ਼ ਦੇ ਕੋਡ ਆਫ ਕੰਡਕਟ ਵਿੱਚ ਤਬਦੀਲੀ ਕਰਕੇ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਨੂੰ ਆਪਣੇ ਸਾਬਕਾ ਵਿਿਦਆਰਥੀ ਨਾਲ, ਉਹਨਾਂ ਦੇ ਗ੍ਰੈਜੂਏਟ ਹੋਣ ਤੋਂ ਦੋ ਸਾਲਾਂ ਦੇ ਅੰਦਰ, ਜਿਨਸੀ ਸੰਬੰਧ ਬਣਾਉਣ ਦੀ ਇਜਾਜ਼ਤ ਨਹੀਂ।

Share it :
error: Content is protected !!