ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਪੱਛਮੀ ਹਿੱਸੇ ਵਿੱਚ ਬੀਤੇ ਦਿਨੀਂ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ 3 ਛੋਟੀ ਉਮਰ ਦੇ ਚੋਰ ਇੱਕ ਘਰ ਵਿੱਚ ਤੜਕੇ ਵੇਲੇ ਆ ਵੜੇ। ਇਹ ਘਰ ਵਿੱਚ ਪਿਛੱਲੇ ਹਿੱਸੇ ਵਿੱਚ ਬਣੇ ਗੈਰਾਜ ਰਾਂਹੀ ਦਾਖਿਲ ਹੋਏ ਤੇ 6 ਤੋਂ 7 ਮਿੰਟ ਤੱਕ ਘਰ ਵਿੱਚ ਮੌਜੂਦ ਰਹੇ, ਜਦਕਿ ਘਰ ਦਾ ਮਾਲਕ, ਉਸਦੀ ਪਤਨੀ ਤੇ ਬੱਚਾ ਨਜਦੀਕੀ ਕਮਰੇ ਵਿੱਚ ਸੁੱਤੇ ਹੋਏ ਸਨ। ਜਾਂਦੇ ਹੋਏ ਇਹ ਚੋਰ ਆਪਣੇ ਨਾਲ 2 ਕਾਰਾਂ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿੱਚ ਇੱਕ ਮਜਦਾ ਦੀ ਗੱਡੀ ਤੇ ਇੱਕ ਓਡੀ ਸੀ। ਪੁਲਿਸ ਨੇ ਲਾਲ ਰੰਗ ਦੀ ਓਡੀ ਤਾਂ ਬਰਾਮਦ ਕਰ ਲਈ ਹੈ, ਪਰ ਦੂਜੀ ਗੱਡੀ ਅਜੇ ਤੱਕ ਨਹੀਂ ਮਿਲੀ। ਘਰ ਦੇ ਮਾਲਕ ਅਨੁਸਾਰ ਉਹ ਇਸ ਘਟਨਾ ਵਿੱਚ ਵਾਲ-ਵਾਲ ਬਚਿਆ, ਜਦੋਂ ਉਸਨੇ ਚੋਰਾਂ ਨੂੰ ਰੋਕਣ ਲਈ ਗੱਡੀ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਗੱਡੀ ਉਸ ‘ਤੇ ਚੜਾ ਦਿੱਤੀ ਤੇ ਚੰਗੀ ਕਿਸਮਤ ਹੀ ਰਹੀ ਕਿ ਉਹ ਇਸ ਘਟਨਾ ਵਿੱਚ ਵਾਲ-ਵਾਲ ਬੱਚ ਗਿਆ। ਪੁਲਿਸ ਨੇ ਇਸ ਸਬੰਧੀ ਇੱਕ 16 ਸਾਲਾ ਗੱਭਰੂ ਦੀ ਗ੍ਰਿਫਤਾਰੀ ਕੀਤੀ ਹੈ, ਜੋ ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ।



