ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦਰਜ

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਬਿਉਰੋ ਆਫ ਸਟੇਟੇਸਟਿਕਸ (ਏ ਬੀ ਐਸ) ਅਨੁਸਾਰ ਸਾਲ 2023-2024 ਵਿੱਚ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 446,000 ਰਹਿ ਗਈ ਹੈ, ਜੋ ਕਿ 2022-23 ਦੇ 536,000 ਦੇ ਮੁਕਾਬਲੇ ਕਾਫੀ ਜਿਆਦਾ ਘੱਟ ਹੈ, ਇੱਥੋਂ ਤੱਕ ਕਿ ਕੋਰੋਨਾ ਤੋਂ ਬਾਅਦ ਬਾਰਡਰ ਖੁੱਲਣ ਤੋਂ ਬਾਅਦ ਹੁਣ ਤੱਕ ਇਹ ਸਭ ਤੋਂ ਹੇਠਲੇ ਦਰਜੇ ਦੇ ਆਂਕੜੇ ਹਨ। ਪਰ ਇਸਦੇ ਨਾਲ ਹੀ ਇਹ ਵੀ ਦੱਸਦੀਏ ਕਿ ਇਨ੍ਹਾਂ ਪ੍ਰਵਾਸੀਆਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਿਦਆਰਥੀਆਂ ਦੀ ਹੀ ਹੈ, ਕੁੱਲ 207,000 ਆਸਟ੍ਰੇਲੀਆ ਆਏ ਅੰਤਰ-ਰਾਸ਼ਟਰੀ ਵਿਿਦਆਰਥੀਆਂ ਵਿੱਚੋਂ 87,600 ਭਾਰਤੀ ਮੂਲ ਦੇ ਵਿਿਦਆਰਥੀ ਹਨ।

Share it :
error: Content is protected !!