
ਆਕਲੈਂਡ (ਹਰਪ੍ਰੀਤ ਸਿੰਘ) – 29 ਸਾਲਾ ਪੰਜਾਬੀ ਨੌਜਵਾਨ ਸਤਵਿੰਦਰ ਸਿੰਘ, ਜੋ ਬੀਤੀ 31 ਦਸੰਬਰ ਨੂੰ ਆਕਲੈਂਡ ਏਅਰਪੋਰਟ, ਨੇਪਾਲ ਜਾਣ ਲਈ ਜਹਾਜ ‘ਤੇ ਚੜਿਆ ਸੀ, ਭੇਦਭਰੇ ਹਲਾਤਾਂ ਵਿੱਚ ਗੁੰਮਸ਼ੁਦਾ ਹੋਣ ਦੀ ਖਬਰ ਹੈ। ਸਤਵਿੰਦਰ ਸਿੰਘ 1 ਜਨਵਰੀ 2025 ਸਵੇਰੇ 11 ਵਜੇ ਤੋਂ ਕਾਠਮਾਂਡੂ ਏਅਰਪੋਰਟ ‘ਤੇ ਸਕਿਓਰਟੀ ਕਲੀਅਰ ਕਰਨ ਤੋਂ ਬਾਅਦ ਲਾਪਤਾ ਹੈ ਅਤੇ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ, ਜੇ ਕਿਸੇ ਨੂੰ ਉਸ ਬਾਰੇ ਪਤਾ ਹੋਏ ਤਾਂ +91 8860172413, +91 9958343430 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।



