ਨੌਜਵਾਨ ਨਵਜੋਤ ਸਿੰਘ ਦੇ ਘਰਵਾਲਿਆਂ ਦੀ ਮੱਦਦ ਲਈ ਭਾਈਚਾਰੇ ਨੂੰ ਅਪੀਲ

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਨਜਦੀਕ ਜਿਲੋਂਗ ਰਹਿੰਦਾ ਨਵਜੋਤ ਸਿੰਘ 2018 ਤੋਂ ਆਸਟ੍ਰੇਲੀਆ ਰਹਿ ਰਿਹਾ ਸੀ ਤੇ ਕਾਫੀ ਸਮੇਂ ਤੋਂ ਕਦੇ ਕੋਵਿਡ ਕਰਕੇ, ਕਦੇ ਪੜ੍ਹਾਈ ਦੇ ਰੁਝੇਵੇਂ ਕਰਕੇ ਆਪਣੇ ਪਰਿਵਾਰ ਨੂੰ ਮਿਲਣ ਇੰਡੀਆ ਨਹੀਂ ਜਾ ਸਕਿਆ ਸੀ ਤੇ ਜਦੋਂ ਹੁਣ ਉਹ ਇਸ ਬਾਰੇ ਸੋਚ ਰਿਹਾ ਸੀ ਤਾਂ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ, ਉਸਨੂੰ ਅਸਥਮਾ ਦਾ ਅਜਿਹਾ ਮਾੜਾ ਅਟੈਕ ਆਇਆ ਕਿ ਉਸਦੇ ਅੰਦਰੂਨੀ ਅੰਗਾਂ ਨੂੰ ਆਕਸੀਜਨ ਨਾ ਮਿਲ ਸਕੀ ਤੇ ਇਸੇ ਕਾਰਨ ਨਵਜੋਤ ਦਾ ਦਿਮਾਗ ਕੰਮ ਕਰਨੋਂ ਬੰਦ ਕਰ ਗਿਆ, ਹੁਣ ਉਸਨੂੰ ਡਾਕਟਰਾਂ ਨੇ ਵੀ ਜੁਆਬ ਦੇ ਦਿੱਤਾ ਹੈ ਤੇ ਇਸੇ ਲਈ ਇਸ ਔਖੇ ਵੇਲੇ ਪਰਿਵਾਰ ਦੀ ਮੱਦਦ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ, ਜੇ ਤੁਸੀਂ ਇਸ ਵਿੱਚ ਮੱਦਦ ਕਰ ਸਕੋ ਤਾਂ ਬਹੁਤ ਵਧੀਆ।

Share it :
error: Content is protected !!