
ਸਮਾਗਮ ਦੌਰਾਨ ਬਜ਼ੁਰਗਾਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੇ ਇਕੱਠੇ ਹੋ ਕੇ ਪੰਜਾਬੀ ਸੱਭਿਆਚਾਰਕ ਰੰਗਾਂ ਦਾ ਭਰਪੂਰ ਆਨੰਦ ਮਾਣਿਆ। ਮੇਲੇ ਦੀ ਖਾਸ ਖਿੱਚ ਸੀਪ ਦੀਆਂ ਬਾਜ਼ੀਆਂ ਰਹੀਆਂ, ਜਿੱਥੇ ਹਾਜ਼ਰੀਨਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਪੂਰੇ ਉਤਸ਼ਾਹ ਨਾਲ ਖੇਡ ਵਿੱਚ ਹਿੱਸਾ ਲਿਆ। ਢੋਲ ਦੇ ਡੱਗੇ ਵੱਜਦੇ ਹੀ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗ ਗਿਆ। ਬਜ਼ੁਰਗਾਂ ਸਮੇਤ ਨੌਜਵਾਨਾਂ ਅਤੇ ਹੋਰ ਹਾਜ਼ਰੀਨਾਂ ਨੇ ਖੁੱਲ੍ਹ ਕੇ ਭੰਗੜੇ ਪਾਏ ਅਤੇ ਮੇਲੇ ਦੀਆਂ ਖੁਸ਼ੀਆਂ ਦਾ ਆਨੰਦ ਮਾਣਿਆ। ਹਾਸੇ-ਮਜ਼ਾਕ, ਗੱਲਬਾਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਭਰਪੂਰ ਇਸ ਸਮਾਗਮ ਨੇ ਹਰ ਕਿਸੇ ਦਾ ਮਨ ਮੋਹ ਲਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਦਾ ਮਕਸਦ ਬਜ਼ੁਰਗਾਂ ਨੂੰ ਸਮਾਜਿਕ ਤੌਰ ‘ਤੇ ਸਰਗਰਮ ਰੱਖਣਾ, ਭਾਈਚਾਰੇ ਵਿੱਚ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਵਿਦੇਸ਼ ਵਿੱਚ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੈ। ਹਾਜ਼ਰੀਨਾਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਅਜਿਹੇ ਸਮਾਗਮ ਕਰਵਾਉਣ ਦੀ ਅਪੀਲ ਕੀਤੀ। ਮੇਲੇ ਦੌਰਾਨ ਭਾਈਚਾਰੇ ਵਿੱਚ ਪਿਆਰ, ਇਕਜੁੱਟਤਾ ਅਤੇ ਆਪਸੀ ਸਾਂਝ ਦੀ ਭਾਵਨਾ ਸਪੱਸ਼ਟ ਤੌਰ ‘ਤੇ ਨਜ਼ਰ ਆਈ, ਜਿਸ ਨੇ ਇਸ ਸਮਾਗਮ ਨੂੰ ਇੱਕ ਸਫਲ ਅਤੇ ਯਾਦਗਾਰ ਸਮਾਜਿਕ ਮਿਲਣੀ ਦਾ ਰੂਪ ਦੇ ਦਿੱਤਾ।



