ਸਕੂਲੀ ਯੂਨੀਫਾਰਮਾਂ ਦੀਆਂ ‘ਬੇਤੁਕੀਆਂ’ ਕੀਮਤਾਂ, ਘਟਾਉਣ ਲਈ ACT ਪਾਰਟੀ ਚਲਾਏਗੀ ਮੁਹਿੰਮ

new zealandAuckland (NZ Punjabi News) – ਨਿਊਜ਼ੀਲੈਂਡ ਦੀ ACT ਪਾਰਟੀ ਨੇ ਸਕੂਲੀ ਯੂਨੀਫਾਰਮਾਂ ਦੀ ਵਧ ਰਹੀ ਕੀਮਤ ਨੂੰ ਘਟਾਉਣ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਕਈ ਸਕੂਲਾਂ ਵਿੱਚ ਯੂਨੀਫਾਰਮਾਂ ਦੀ ਲਾਗਤ ਪਰਿਵਾਰਾਂ ਲਈ ਬੇਹੱਦ ਮਹਿੰਗੀ ਹੋ ਗਈ ਹੈ।

ACT ਦੀ ਸਿੱਖਿਆ ਬੁਲਾਰਾ ਲੌਰਾ ਮੈਕਕਲੂਰ ਨੇ ਕਿਹਾ ਕਿ ਪਾਰਟੀ ਦੀ ਯੋਜਨਾ ਅਨੁਸਾਰ ਸਰਕਾਰੀ ਸਕੂਲਾਂ ਨੂੰ ਵੱਧ ਤੋਂ ਵੱਧ ਤਿੰਨ ਲਾਜ਼ਮੀ ਬ੍ਰਾਂਡਿਡ ਯੂਨੀਫਾਰਮ ਆਈਟਮਾਂ ਤੱਕ ਸੀਮਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸ਼ਾਰਟਸ, ਪੈਂਟ, ਸਕਰਟ, ਸਕੋਰਟ ਅਤੇ ਜੁਰਾਬਾਂ ਵਰਗੀਆਂ ਆਮ ਯੂਨੀਫਾਰਮ ਚੀਜ਼ਾਂ The Warehouse ਅਤੇ Kmart ਵਰਗੇ ਰਿਟੇਲ ਸਟੋਰਾਂ ਤੋਂ ਵੀ ਖਰੀਦੀਆਂ ਜਾ ਸਕਣਗੀਆਂ।

ਮੈਕਕਲੂਰ ਦਾ ਅਨੁਮਾਨ ਹੈ ਕਿ ਇਸ ਕਦਮ ਨਾਲ ਹਰ ਬੱਚੇ ਦੇ ਪਰਿਵਾਰ ਨੂੰ ਸਾਲਾਨਾ ਕਰੀਬ 250 ਡਾਲਰ ਦੀ ਬਚਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਸਕੂਲ ਮਾਪਿਆਂ ਨੂੰ ਕੁਝ ਯੂਨੀਫਾਰਮ ਆਈਟਮਾਂ ਇੱਕ ਹੀ ਸਪਲਾਇਰ ਤੋਂ ਖਰੀਦਣ ਲਈ ਮਜਬੂਰ ਕਰਦੇ ਹਨ, ਜਿੱਥੇ ਕੀਮਤਾਂ ਆਮ ਬਾਜ਼ਾਰ ਨਾਲੋਂ ਕਾਫ਼ੀ ਵੱਧ ਹੁੰਦੀਆਂ ਹਨ।

“ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇਣ ਲਈ ਫੰਡ ਦਿੱਤੇ ਜਾਂਦੇ ਹਨ, ਨਾ ਕਿ ਮਾਪਿਆਂ ਨੂੰ ਆਮ ਕੱਪੜਿਆਂ ਲਈ ਵੱਧ ਪੈਸੇ ਖਰਚਣ ਲਈ ਮਜਬੂਰ ਕਰਨ ਵਾਸਤੇ,” ਮੈਕਕਲੂਰ ਨੇ ਕਿਹਾ।

ਉਨ੍ਹਾਂ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਜੁਰਾਬਾਂ ਕਿਸੇ ਖ਼ਾਸ ਸਪਲਾਇਰ ਤੋਂ ਖਰੀਦਣੀਆਂ ਪੈਂਦੀਆਂ ਹਨ, ਉਹਨਾਂ ਦੀ ਕੀਮਤ ਤਿੰਨ ਗੁਣਾ ਹੋ ਜਾਣ ਦਾ ਕੋਈ ਸਿੱਖਿਆਕ ਕਾਰਨ ਨਹੀਂ ਹੈ। ਮੈਕਕਲੂਰ ਨੇ ਯੂਨੀਫਾਰਮਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਕਿ ਯੂਨੀਫਾਰਮ ਵਿਦਿਆਰਥੀਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਸਕੂਲ ਦੀ ਪਹਿਚਾਣ ਅਤੇ ਸੱਭਿਆਚਾਰ ਦਾ ਹਿੱਸਾ ਹੁੰਦੀਆਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਦੀ ਯੂਨੀਫਾਰਮ ਲਈ 1,000 ਡਾਲਰ ਜਾਂ ਇਸ ਤੋਂ ਵੱਧ ਖਰਚਣਾ “ਬਿਲਕੁਲ ਬੇਤੁਕਾ” ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਧਦੀ ਮਹਿੰਗਾਈ ਦੇ ਦੌਰ ਵਿੱਚ ਸਰਕਾਰ ਕੋਲ ਪਰਿਵਾਰਾਂ ਦਾ ਬੋਝ ਘਟਾਉਣ ਲਈ ਕਈ ਵਿਕਲਪ ਹਨ ਅਤੇ ਵੱਧ ਮੁਕਾਬਲਾ ਤੇ ਵੱਧ ਚੋਣਾਂ ਹੀ ACT ਦੀ ਮਹਿੰਗਾਈ ਨਾਲ ਨਜਿੱਠਣ ਦੀ ਨੀਤੀ ਦਾ ਹਿੱਸਾ ਹਨ। ਮੈਕਕਲੂਰ ਨੇ ਉਦਾਹਰਨ ਦਿੱਤੀ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਬ੍ਰਾਂਡਿਡ ਯੂਨੀਫਾਰਮ ਆਈਟਮਾਂ ਦੀ ਕੀਮਤ ਆਮ ਵਿਕਲਪਾਂ ਨਾਲੋਂ 56 ਡਾਲਰ ਵੱਧ ਪਾਈ ਗਈ ਸੀ, ਜਦਕਿ ਬ੍ਰਿਟੇਨ ਵਿੱਚ ਲਾਗੂ ਕੀਤੀਆਂ ਗਈਆਂ ਮਿਲਦੀਆਂ-ਜੁਲਦੀਆਂ ਨੀਤੀਆਂ ਨਾਲ ਪਰਿਵਾਰਾਂ ਨੂੰ ਹਰ ਸਾਲ ਕਰੋੜਾਂ ਪੌਂਡ ਦੀ ਬਚਤ ਹੋਣ ਦੀ ਉਮੀਦ ਹੈ। ਬ੍ਰਿਟੇਨ ਵਿੱਚ ਸਤੰਬਰ ਤੋਂ ਸਕੂਲਾਂ ਨੂੰ ਤਿੰਨ ਬ੍ਰਾਂਡਿਡ ਯੂਨੀਫਾਰਮ ਆਈਟਮਾਂ ਤੱਕ ਸੀਮਿਤ ਕਰ ਦਿੱਤਾ ਜਾਵੇਗਾ।

Share it :
error: Content is protected !!