ਨਿਊਜ਼ੀਲੈਂਡ ਦੇ ਸਭ ਤੋਂ ਭਰੋਸੇਮੰਦ ਬ੍ਰਾਂਡਾਂ ਦੀ ਸੂਚੀ ਜਾਰੀ, Toyota ਫਿਰ ਬਣਿਆ ਨੰਬਰ-1

new zealandਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਸਭ ਤੋਂ ਵੱਧ ਭਰੋਸੇਯੋਗ ਮੰਨੇ ਜਾਣ ਵਾਲੇ ਬ੍ਰਾਂਡਾਂ ਦੀ ਤਾਜ਼ਾ Kantar Corporate Reputation Index 2026 ਸੂਚੀ ਜਾਰੀ ਹੋ ਗਈ ਹੈ। ਇਸ ਸਾਲ ਵੀ Toyota New Zealand ਨੇ ਲਗਾਤਾਰ ਤੀਜੇ ਸਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ PAK’nSAVE ਦੂਜੇ ਨੰਬਰ ‘ਤੇ ਕਾਇਮ ਰਿਹਾ। AA Insurance ਪਹਿਲੀ ਵਾਰ ਟੌਪ-3 ਵਿੱਚ ਪਹੁੰਚ ਗਿਆ ਹੈ। Kantar ਦੀ ਮੁੱਖ ਕਲਾਇੰਟ ਅਧਿਕਾਰੀ Sarah Bolger ਨੇ ਕਿਹਾ ਕਿ ਆਰਥਿਕ ਦਬਾਅ ਅਤੇ ਗਲੋਬਲ ਅਣਿਸ਼ਚਿਤਤਾ ਦੇ ਸਮੇਂ ਵਿੱਚ ਨਿਊਜ਼ੀਲੈਂਡ ਵਾਸੀ ਉਹਨਾਂ ਕੰਪਨੀਆਂ ‘ਤੇ ਵੱਧ ਭਰੋਸਾ ਕਰ ਰਹੇ ਹਨ ਜੋ ਭਰੋਸੇਯੋਗ, ਸਥਿਰ ਅਤੇ ਗਾਹਕਾਂ ਲਈ ਲਾਭਕਾਰੀ ਸਾਬਤ ਹੋ ਰਹੀਆਂ ਹਨ। ਇਸ ਸਰਵੇਖਣ ਵਿੱਚ 6,500 ਨਿਊਜ਼ੀਲੈਂਡ ਵਾਸੀਆਂ ਨੇ ਹਿੱਸਾ ਲਿਆ। ਇੰਡੈਕਸ ਕੰਪਨੀਆਂ ਨੂੰ ਭਰੋਸੇ, ਲੀਡਰਸ਼ਿਪ, ਸਫਲਤਾ, ਨਿਰਪੱਖਤਾ ਅਤੇ ਜ਼ਿੰਮੇਵਾਰੀ ਦੇ ਆਧਾਰ ‘ਤੇ ਦਰਜਾਬੰਦੀ ਕਰਦਾ ਹੈ।

ਟਾਪ-20 ਸਭ ਤੋਂ ਭਰੋਸੇਮੰਦ ਬ੍ਰਾਂਡ

1. Toyota – no change

2. PAK’nSAVE – no change

3. AA Insurance – up 3

4. TVNZ – no change

5. Air New Zealand – down 2

6. Lotto – down 1

7. New World – no change

8. Southern Cross – up 8

9. Mitre10 – up 4

10. Samsung – down 2

11. Bunnings – no change

12. ASB – up 12

13. Zespri – down 1

14. Kiwibank – down 4

15. Mainfreight – up 11

16. AMI – up 20

17. ANZ – up 2

18. Z – up 10

19. Woolworths – up 16

20. 2 degrees – up 1

Sarah Bolger ਦੇ ਅਨੁਸਾਰ, ਅੱਜ ਦੇ ਸਮੇਂ ਵਿੱਚ ਸਭ ਤੋਂ ਸਫਲ ਬ੍ਰਾਂਡ ਉਹ ਹਨ ਜੋ ਸਿਰਫ਼ ਵੱਡੇ ਦਾਅਵੇ ਨਹੀਂ ਕਰਦੇ, ਸਗੋਂ ਮੁਸ਼ਕਲ ਸਮੇਂ ਵਿੱਚ ਵੀ ਗਾਹਕਾਂ ਲਈ ਭਰੋਸੇਮੰਦ ਅਤੇ ਜ਼ਿੰਮੇਵਾਰ ਸਾਬਤ ਹੁੰਦੇ ਹਨ।

Share it :
error: Content is protected !!