NZ Punjabi News ਨੇ ਮਨਾਏ 10 ਸਾਲ, The NZ Today ਅਖ਼ਬਾਰ ਅਤੇ ਡਿਜ਼ਿਟਲ ਪਲੇਟਫਾਰਮ ਕੀਤਾ ਲਾਂਚ

ਆਕਲੈਂਡ (NZ Punjabi News) –
NZ Punjabi News ਨੇ ਆਪਣੇ ਦਸ ਸਾਲਾਂ ਦੇ ਸਫ਼ਰ ਦਾ ਜਸ਼ਨ ਮਨਾਉਂਦਿਆਂ ਨਵੇਂ ਅੰਗਰੇਜ਼ੀ ਭਾਸ਼ਾ ਦੇ ਉਪਰਾਲੇ The NZ Today ਅਖ਼ਬਾਰ ਅਤੇ ਡਿਜ਼ਿਟਲ ਨਿਊਜ਼ ਪਲੇਟਫਾਰਮ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਹ ਪ੍ਰੋਗਰਾਮ ਬੁੱਧਵਾਰ ਨੂੰ ਆਕਲੈਂਡ ਸਥਿਤ ਮੇਲਾ ਇੰਡੀਅਨ ਕੁਜ਼ੀਨ ਰੈਸਟੋਰੈਂਟ ਵਿੱਚ ਆਯੋਜਿਤ ਕੀਤਾ ਗਿਆ।
ਨਿਊਜ਼ੀਲੈਂਡ ਭਰ ਦੇ ਪਾਠਕਾਂ ਨੂੰ ਨਿਰਪੱਖ, ਭਰੋਸੇਯੋਗ ਅਤੇ ਭਾਈਚਾਰਾ-ਕੇਂਦਰਿਤ ਖ਼ਬਰਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ NZ Punjabi News ਨੇ ਆਪਣੇ ਨਵੇਂ ਅਖ਼ਬਾਰ ਅਤੇ ਡਿਜ਼ੀਟਲ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਪਿਛਲੇ ਇੱਕ ਦਹਾਕੇ ਦੌਰਾਨ ਹਾਸਲ ਕੀਤੇ ਗਏ ਪਾਠਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਿਆਂ ਗੁਣਵੱਤਾ-ਪੂਰਨ ਪੱਤਰਕਾਰੀ ਦੇ ਨਵੇਂ ਮਾਪਦੰਡ ਸਥਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਪ੍ਰੋਗਰਾਮ ਵਿੱਚ ACT ਪਾਰਟੀ ਦੀ ਸੰਸਦ ਮੈਂਬਰ ਡਾ. ਪਰਮਜੀਤ ਕੌਰ ਪਰਮਾਰ, ਟਾਕਾਨਿਨੀ ਦੀ ਸੰਸਦ ਮੈਂਬਰ ਰੀਮਾ ਨਾਖਲੇ, ਲੇਬਰ ਪਾਰਟੀ ਦੇ ਟਾਕਾਨਿਨੀ ਤੋਂ ਉਮੀਦਵਾਰ ਖੜਗ ਸਿੰਘ, ਮਨੁਰੇਵਾ-ਪਾਪਾਕੁਰਾ ਕੌਂਸਲਰ ਡੈਨੀਅਲ ਨਿਊਮੈਨ, ਪਾਪਾਟੋਏਟੋਏ ਲੋਕਲ ਬੋਰਡ ਮੈਂਬਰ ਪਰਮਜੀਤ ਸਿੰਘ, ਸਾਬਕਾ ਸੰਸਦ ਮੈਂਬਰ ਕੰਨਵਲਜੀਤ ਸਿੰਘ ਬਖ਼ਸ਼ੀ, ਭਾਈਚਾਰਕ ਮੈਂਬਰ ਰਣਜੈ ਸਿੱਕਾ, ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਨੁਮਾਇੰਦੇ ਰਾਜਿੰਦਰ ਸਿੰਘ ਜਿੰਦੀ, ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਨੁਮਾਇੰਦੇ ਕਰਮਜੀਤ ਸਿੰਘ, ਟੌਰੰਗਾ ਸਿੱਖ ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਸਮਰਾ, ਟੀ ਪੁੱਕੀ ਸਿੱਖ ਸੋਸਾਇਟੀ ਦੇ ਨੁਮਾਇੰਦੇ ਕੁਲਵੰਤ ਸਿੰਘ ਢਿੱਲੋਂ ਅਤੇ ਸ਼ਿੰਦਰ ਕੋਨਰ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਾਪਾਕੁਰਾ ਦੇ ਨੁਮਾਇੰਦੇ ਗੁਰਿੰਦਰ ਸਿੰਘ ਸ਼ਾਦੀਪੁਰ, ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਨਿਊ ਲਿਨ ਤੋਂ ਨਵਨੀਤ ਸਿੰਘ, ਮਾਲਵਾ ਕਲੱਬ ਦੇ ਨੁਮਾਇੰਦੇ ਬਲਰਾਜ ਸਿੰਘ, ਵੂਮੈਨ ਕੇਅਰ ਟਰੱਸਟ ਦੀ ਸੋਨੀ ਦੇਹਲ, ਸਿੱਖ ਵੂਮੈਨ ਐਸੋਸੀਏਸ਼ਨ ਦੀ ਪਿੰਕੀ ਸੈਣੀ, ਭਾਈਚਾਰਕ ਮੈਂਬਰ ਪ੍ਰੀਤ ਸੈਣੀ, ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਉਧੋਕੇ, ਪਰਦੇਸੀ ਫੋਰਸ ਮੀਡੀਆ ਦੇ ਨੁਮਾਇੰਦੇ ਪਰਵਿੰਦਰ ਸਿੰਘ, ਰੇਡੀਓ ਸਾਡੇਆਲਾ ਦੇ ਲੱਡੀ ਸਿੰਘ ਪਟਿਆਲਾ, ਕੌਪ ਟੈਕਸੀ ਦੇ ਚੇਅਰਮੈਨ ਸੰਤੋਖ ਸਿੰਘ ਵਿਰਕ, ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਨੁਮਾਇੰਦੇ ਪਰਮਜੀਤ ਸਿੰਘ ਬੋਲੀਨਾ ਦੇ ਨਾਲ-ਨਾਲ ਭਾਈਚਾਰਕ ਮੈਂਬਰ ਅਤੇ ਸਮਰਥਕ ਬਬਲੂ ਕੁਰੂਕਸ਼ੇਤਰ, ਦਿਲਵਾਲੀ ਹਰੀਪੁਰ, ਸ਼ਿੰਦਾ ਭੋਜਰਾਜ, ਗੋਪਾ ਬੈਂਸ, ਗੋਪੀ ਹਕੀਮਪੁਰ, ਵਿੱਕੀ ਕੋਨਰ, ਅਮਰਦੀਪ ਸਿੰਘ ਬਰਾੜ ਅਤੇ ਆਈ ਪਿਕਸਲ ਸਟੂਡੀਓ ਤੋਂ ਇੰਦਰ ਸਿੰਘ ਵੀ ਸ਼ਾਮਲ ਹੋਏ।ਇਸ ਮੌਕੇ ਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ ਨਾਲ ਹਰਜੀਤ ਸਿੰਘ ਦੇਹਲ ਵੀ ਵਿਸ਼ੇਸ ਤੌਰ ਤੇ ਮੌਜੂਦ ਰਹੇ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਸਥਾਪਕ ਮਨਜਿੰਦਰ ਸਿੰਘ ਬਾਸੀ ਅਤੇ ਜਸਪ੍ਰੀਤ ਸਿੰਘ ਰਾਜਪੁਰਾ ਨੇ ਭਾਈਚਾਰੇ, ਪਾਠਕਾਂ, ਇਸ਼ਤਿਹਾਰ ਦਾਤਿਆਂ ਅਤੇ ਸਮਰਥਕਾਂ ਦਾ ਪਿਛਲੇ ਦਸ ਸਾਲਾਂ ਦੌਰਾਨ ਦਿੱਤੇ ਸਾਥ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਦੀ ਤਰੱਕੀ ਭਾਈਚਾਰੇ ਵੱਲੋਂ ਮਿਲੇ ਭਰੋਸੇ ਅਤੇ ਹੌਸਲਾ-ਅਫ਼ਜ਼ਾਈ ਕਾਰਨ ਸੰਭਵ ਹੋਈ ਹੈ ਅਤੇ ਉਨ੍ਹਾਂ ਵਿਸ਼ਵਾਸ ਜਤਾਇਆ ਕਿ The NZ Today ਭਾਈਚਾਰੇ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਾਰੇ ਨਿਊਜ਼ੀਲੈਂਡ ਵਾਸੀਆਂ ਤੱਕ ਭਰੋਸੇਯੋਗ ਅਤੇ ਪ੍ਰਮਾਣਿਕ ਪੱਤਰਕਾਰੀ ਪਹੁੰਚਾਵੇਗਾ।
ACT ਸੰਸਦ ਮੈਂਬਰ ਡਾ. ਪਰਮਜੀਤ ਕੌਰ ਪਰਮਾਰ, ਟਾਕਾਨਿਨੀ ਸੰਸਦ ਮੈਂਬਰ ਰੀਮਾ ਨਾਖਲੇ, ਮਨੁਰੇਵਾ-ਪਾਪਾਕੁਰਾ ਕੌਂਸਲਰ ਡੈਨੀਅਲ ਨਿਊਮੈਨ ਅਤੇ ਲੇਬਰ ਪਾਰਟੀ ਦੇ ਟਾਕਾਨਿਨੀ ਉਮੀਦਵਾਰ ਖੜਗ ਸਿੰਘ ਨੇ ਟੀਮ ਨੂੰ ਦਸ ਸਾਲਾਂ ਦੇ ਸਫਲ ਸਫ਼ਰ ‘ਤੇ ਵਧਾਈ ਦਿੱਤੀ ਅਤੇ ਨਵੇਂ ਪ੍ਰਕਾਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨਸਲੀ ਅਤੇ ਭਾਈਚਾਰਕ ਮੀਡੀਆ ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਜਾਣਕਾਰੀ ਨਾਲ ਜੋੜਨ, ਇਕ-ਦੂਜੇ ਨਾਲ ਸੰਪਰਕ ਬਣਾਈ ਰੱਖਣ ਅਤੇ ਸਮਾਜ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਸੁਪਰੀਮ ਸਿੱਖ ਸੋਸਾਇਟੀ ਤੋਂ ਪ੍ਰਧਾਨ ਦਲਜੀਤ ਸਿੰਘ ਨੇ ਇਸ ਮੀਲ ਪੱਥਰ ‘ਤੇ ਸੰਸਥਾ ਨੂੰ ਵਧਾਈ ਦਿੱਤੀ ਅਤੇ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਵਿੱਚ ਇਸਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸੇ ਤਰ੍ਹਾਂ ਰਾਜਿੰਦਰ ਸਿੰਘ ਜਿੰਦੀ, ਕਰਮਜੀਤ ਸਿੰਘ, ਸੁਖਦੇਵ ਸਿੰਘ ਸਮਰਾ, ਕੁਲਵੰਤ ਸਿੰਘ ਢਿੱਲੋਂ, ਸ਼ਿੰਦਰ ਕੋਨਰ, ਗੁਰਿੰਦਰ ਸਿੰਘ ਸ਼ਾਦੀਪੁਰ, ਬਲਰਾਜ ਸਿੰਘ, ਸੋਨੀ ਦੇਹਲ, ਪਿੰਕੀ ਸੈਣੀ, ਸੁਖਪ੍ਰੀਤ ਸਿੰਘ ਉਧੋਕੇ, ਪਰਵਿੰਦਰ ਸਿੰਘ, ਲਾਡੀ ਸਿੰਘ ਪਟਿਆਲਾ, ਸੰਤੋਖ ਸਿੰਘ ਵਿਰਕ ਅਤੇ ਹੋਰ ਭਾਈਚਾਰਕ ਆਗੂਆਂ ਨੇ ਵੀ NZ Punjabi News ਅਤੇ The NZ Today ਦੀ ਲਗਾਤਾਰ ਤਰੱਕੀ ਅਤੇ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਲਈ ਮੇਲਾ ਇੰਡੀਅਨ ਕੁਜ਼ੀਨ ਰੈਸਟੋਰੈਂਟ ਦੇ ਪਰਮਿੰਦਰ ਸਿੰਘ ਅਤੇ ਗੁਰਚੇਤਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਫਾਰਐਵਰ ਡੈਕੋਰੇਸ਼ਨ ਦੇ ਜਗਦੀਪ ਸਿੰਘ ਬਰਾੜ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।

Share it :
error: Content is protected !!