Race Unity Speech Awards 2026 ਵਿੱਚ ਨੈਸ਼ਨਲ ਚੈਂਪੀਅਨ ਬਨਣ ਵਾਲੇ ਅਮਨਜੋਤ ਸਿੰਘ ਦਾ ਕੱਲ ਕੀਤਾ ਜਾਏਗਾ ਵਿਸ਼ੇਸ਼ ਸਨਮਾਨ

Auckland (NZ Punjabi News) – ਨਿਊਜ਼ੀਲੈਂਡ ਦੇ Race Unity Speech Awards 2026 ਵਿੱਚ National Champion ਚੈਂਪੀਅਨ ਬਣਨ ਦੀ ਸ਼ਾਨਦਾਰ ਪ੍ਰਾਪਤੀ ਹਾਸਿਲ ਕਰਨ ਵਾਲੇ ਨੌਜਵਾਨ ਅਮਨਜੋਤ ਸਿੰਘ ਦਾ ਕੱਲ ਟਾਕਾਨਿਨੀ ਗੁਰੂਘਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਏਕਤਾ, ਆਪਸੀ ਸਤਿਕਾਰ ਅਤੇ ਸਮਝਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਣ ਭਾਵਨਾ, ਆਗੂਪਣ ਅਤੇ ਪ੍ਰੇਰਣਾਦਾਇਕ ਆਵਾਜ਼ ਅਮਨਜੋਤ ਸਿੰਘ ਨੇ ਸਿੱਖ ਭਾਈਚਾਰੇ ਅਤੇ ਸਮੂਹ ਨਿਊਜ਼ੀਲੈਂਡ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਉਪਲਬਧੀ ਅਤੇ ਜਿੰਦਗੀ ਵਿੱਚ ਹੋਰ ਉਚੇਰੀਆਂ ਕਾਮਯਾਬੀਆਂ ਹਾਸਿਲ ਕਰਨ ਲਈ ਅਮਨਜੋਤ ਸਿੰਘ ਨੂੰ ਦਿਲੀ ਮੁਬਾਰਕਾਂ।

Share it :
error: Content is protected !!