
Realestate.co.nz ਮੁਤਾਬਕ ਇਸ ਘਰ ਦੀ ਅਨੁਮਾਨਿਤ ਕੀਮਤ $2.12 ਮਿਲੀਅਨ ਤੋਂ $2.46 ਮਿਲੀਅਨ ਦਰਮਿਆਨ ਮੰਨੀ ਜਾ ਰਹੀ ਸੀ। Sandringham ਇਲਾਕੇ ਵਿੱਚ ਹੋਰ ਘਰਾਂ ਦੀ ਔਸਤ ਵਿਕਰੀ ਕੀਮਤ ਲਗਭਗ $1.45 ਮਿਲੀਅਨ ਦੱਸੀ ਗਈ ਹੈ, ਜਿਸ ਨਾਲ ਇਹ ਪ੍ਰਾਪਰਟੀ ਇਲਾਕੇ ਦੀ ਔਸਤ ਤੋਂ ਕਾਫੀ ਉੱਚੀ ਰੇਂਜ ਵਿੱਚ ਆਉਂਦੀ ਹੈ।
ਡੇਮ ਜੈਸਿੰਡਾ ਆਰਡਰਨ ਅਤੇ ਉਨ੍ਹਾਂ ਦੇ ਸਾਥੀ Clarke Gayford ਨੇ ਇਹ ਘਰ 2018 ਦੀ ਸ਼ੁਰੂਆਤ ਵਿੱਚ $1.74 ਮਿਲੀਅਨ ਵਿੱਚ ਖਰੀਦਿਆ ਸੀ। ਉਸ ਸਮੇਂ ਜੈਸਿੰਡਾ ਆਰਡਰਨ ਅਕਤੂਬਰ 2017 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਵੀਂ ਰਾਜਨੀਤਕ ਉਚਾਈਆਂ ‘ਤੇ ਸਨ। ਜੂਨ 2018 ਵਿੱਚ ਇਸੇ ਦੌਰਾਨ ਜੋੜੇ ਨੇ ਆਪਣੀ ਧੀ Neve Te Aroha ਦਾ ਸਵਾਗਤ ਕੀਤਾ ਸੀ।
2023 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਡੇਮ ਜੈਸਿੰਡਾ ਆਰਡਰਨ ਆਪਣੇ ਪਰਿਵਾਰ ਨਾਲ ਕੁਝ ਸਮਾਂ ਅਮਰੀਕਾ ਵਿੱਚ ਰਹੀ, ਜਿੱਥੇ ਉਨ੍ਹਾਂ ਨੇ Harvard University ਵਿੱਚ fellowships ਕੀਤੀਆਂ। ਇਸ ਸਾਲ ਦੀ ਸ਼ੁਰੂਆਤ ਵਿੱਚ ਉਹ ਆਪਣੇ ਪਰਿਵਾਰ ਨਾਲ Sydney ਚਲੀ ਗਈ।
ਹਾਲ ਹੀ ਵਿੱਚ Australia ਦੇ Today show ਨਾਲ ਗੱਲਬਾਤ ਦੌਰਾਨ ਡੇਮ ਜੈਸਿੰਡਾ ਨੇ Australia ਨੂੰ ਰਹਿਣ ਲਈ “wonderful place” ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ Kiwis ਅਤੇ Aussies ਵਿੱਚ ਬਹੁਤ ਸਮਾਨਤਾ ਹੈ, ਜਿਸ ਕਾਰਨ Australia ਕਈ ਤਰੀਕਿਆਂ ਨਾਲ ਘਰ ਵਰਗਾ ਮਹਿਸੂਸ ਹੁੰਦਾ ਹੈ।
ਇਸ ਵਿਕਰੀ ਨਾਲ ਜੈਸਿੰਡਾ ਆਰਡਰਨ ਦੇ ਨਿਊਜ਼ੀਲੈਂਡ ਵਾਲੇ ਪਰਿਵਾਰਕ ਘਰ ਦਾ ਇੱਕ ਅਹਿਮ ਅਧਿਆਇ ਮੁਕੰਮਲ ਹੋ ਗਿਆ ਹੈ। ਹਾਲਾਂਕਿ ਘਰ ਦੀ ਅਸਲ ਵਿਕਰੀ ਕੀਮਤ ਸਾਹਮਣੇ ਨਹੀਂ ਆਈ, ਪਰ ਇਸ ਪ੍ਰਾਪਰਟੀ ਦੀ ਹਾਈ-ਪ੍ਰੋਫਾਈਲ ਪਛਾਣ ਅਤੇ Sandringham ਵਰਗੇ ਇਲਾਕੇ ਨੇ ਇਸਨੂੰ ਨਿਲਾਮੀ ਤੋਂ ਪਹਿਲਾਂ ਹੀ ਚਰਚਾ ਵਿੱਚ ਲਿਆ ਦਿੱਤਾ ਸੀ।



