
ਇਨ੍ਹਾਂ ਰੋਬੋਟਾਂ ਦਾ ਮੁੱਖ ਮਕਸਦ ਮਨੁੱਖੀ ਸਟਾਫ ਦੀ ਮੈਨੁਅਲ ਮਿਹਨਤ ਨੂੰ ਘਟਾਉਣਾ, ਭਾਰੀ ਚੀਜ਼ਾਂ ਨੂੰ ਸੰਭਾਲਣਾ ਅਤੇ ਦੁਹਰਾਈ ਵਾਲੇ ਕੰਮਾਂ ਨੂੰ ਆਟੋਮੇਟ ਕਰਨਾ ਹੈ। ਆਕਲੈਂਡ-ਆਧਾਰਿਤ ਕੰਪਨੀ Automate-X ਨੇ ਇਹ ਸਿਸਟਮ ਇੰਸਟਾਲ ਕੀਤਾ ਅਤੇ DHL ਸਟਾਫ ਨੂੰ ਇਸ ਦੀ ਟ੍ਰੇਨਿੰਗ ਵੀ ਦਿੱਤੀ। ਇਹ ਨਵਾਂ ਕੇਂਦਰ DHL ਦੀ ਹੈਲਥ ਸੇਵਾ ਸਮਰੱਥਾ ‘ਚ 20% ਵਾਧਾ ਕਰੇਗਾ ਅਤੇ ਇਹ ਐਰਪੋਰਟ ਦੀ ਜ਼ਮੀਨ ‘ਤੇ ਵਿਕਸਤ ਕੀਤਾ ਗਿਆ ਹੈ। ਬਿਲਬਾਓ ਮੁਤਾਬਕ, ਇਸ ਨਾਲ ਨਿਊਜ਼ੀਲੈਂਡ ਵਿਚ ਜੀਵਨ-ਬਚਾਉ ਦਵਾਈਆਂ ਤੇਜ਼ੀ ਨਾਲ ਮਰੀਜ਼ਾਂ ਤਕ ਪਹੁੰਚਣਗੀਆਂ।
DHL ਨੇ ਇਹ ਇਮਾਰਤ ਦਸ ਸਾਲਾਂ ਦੀ ਲੀਜ਼ ‘ਤੇ ਲਈ ਹੈ। ਜੂਨ ਵਿਚ ਇਸਦਾ ਕੰਮ ਸ਼ੁਰੂ ਹੋਇਆ ਅਤੇ ਪਹਿਲੇ ਗਾਹਕ ਅਗਸਤ ਵਿਚ ਆਏ। ਇਸ ਸਾਲ ਦੇ ਅੰਤ ਤਕ ਇੱਥੇ ਲਗਭਗ 80 ਕਰਮਚਾਰੀ ਕੰਮ ਕਰਨ ਲੱਗ ਜਾਣਗੇ। ਨਵੀਂ ਤਕਨਾਲੋਜੀ ਨਾਲ ਗੋਦਾਮ ਤੋਂ ਸਿੱਧੇ ਫਾਰਮੇਸੀਆਂ ਤਕ ਸਮਾਨ ਭੇਜਿਆ ਜਾਵੇਗਾ, ਜਿਸ ਨਾਲ ਸਮਾਂ ਅਤੇ ਖਰਚਾ ਦੋਵੇਂ ਬਚਣਗੇ। ਇਮਾਰਤ ਵਿੱਚ 12,000 ਪੈਲਟਾਂ ਲਈ ਸਟੋਰੇਜ ਹੈ ਅਤੇ ਤਾਪਮਾਨ -30°C ਤੋਂ 8°C ਤਕ ਨਿਯੰਤਰਿਤ ਕੀਤਾ ਜਾ ਸਕਦਾ ਹੈ। DHL ਹੋਲਡਿੰਗਜ਼ (ਨਿਊਜ਼ੀਲੈਂਡ) ਨੇ 2024 ਦੇ ਅੰਤ ਤਕ $490 ਮਿਲੀਅਨ ਦੀ ਆਮਦਨ ਦਰਜ ਕੀਤੀ ਅਤੇ $19.5 ਮਿਲੀਅਨ ਨੈੱਟ ਮੁਨਾਫ਼ਾ ਹਾਸਲ ਕੀਤਾ।


