
ਟੈਸਟ ਉਡਾਣ ਦੌਰਾਨ ਚਾਰ Airbus ਟੈਸਟ ਪਾਇਲਟ ਅਤੇ ਪੰਜ ਟੈਸਟ ਇੰਜੀਨੀਅਰਾਂ ਨੇ ਜਹਾਜ਼ ਦੇ ਵੱਖ-ਵੱਖ ਸਿਸਟਮਾਂ ਦੀ ਜਾਂਚ ਕੀਤੀ। ਜਹਾਜ਼ ਵਿੱਚ ਲੱਗੀ 20,000 ਲੀਟਰ ਦੀ ਵਾਧੂ ਫਿਊਲ ਟੈਂਕ ਦੀ ਵੀ ਸਫਲ ਪਰਖ ਕੀਤੀ ਗਈ, ਜਿਸ ਨਾਲ ਇਹ ਜਹਾਜ਼ ਬਿਨਾਂ ਰੁਕੇ 22 ਘੰਟਿਆਂ ਤੱਕ ਉਡਾਣ ਭਰਨ ਦੇ ਸਮਰੱਥ ਬਣਦਾ ਹੈ। Qantas ਇਸ ਜਹਾਜ਼ ਦੀ ਵਰਤੋਂ ਲੰਡਨ ਤੋਂ ਸਿਡਨੀ ਦਰਮਿਆਨ ਲਗਭਗ 17,015 ਕਿਲੋਮੀਟਰ ਦੀ ਨਾਨ-ਸਟਾਪ ਉਡਾਣ ਲਈ ਕਰੇਗੀ। ਇਹ ਸਫ਼ਰ ਮੌਸਮ ਅਤੇ ਹਾਲਾਤਾਂ ਅਨੁਸਾਰ 19 ਤੋਂ 22 ਘੰਟਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਵਾਪਸੀ ਟੈਸਟ ਉਡਾਣ 27 ਜੁਲਾਈ ਨੂੰ ਮੈਲਬੋਰਨ ਤੋਂ ਫਰਾਂਸ ਲਈ ਭਰੀ ਜਾਵੇਗੀ।
ਨਵੇਂ A350-1000ULR ਵਿੱਚ ਕੁੱਲ 238 ਯਾਤਰੀਆਂ ਲਈ ਸੀਟਾਂ ਹੋਣਗੀਆਂ। ਯਾਤਰੀਆਂ ਨੂੰ First Class, Business, Premium Economy ਦੇ ਨਾਲ ਇੱਕ ਖਾਸ Wellbeing Zone ਵੀ ਮਿਲੇਗਾ, ਜਿੱਥੇ ਉਹ ਲੰਬੀ ਉਡਾਣ ਦੌਰਾਨ ਆਰਾਮ ਕਰ ਸਕਣਗੇ, ਹਲਕਾ-ਫੁਲਕਾ ਨਾਸ਼ਤਾ ਕਰ ਸਕਣਗੇ ਅਤੇ ਸਰੀਰ ਨੂੰ ਖਿੱਚਣ ਲਈ ਖੁੱਲ੍ਹੀ ਜਗ੍ਹਾ ਦੀ ਵਰਤੋਂ ਕਰ ਸਕਣਗੇ।



