
RSE ਸਕੀਮ ਤਹਿਤ ਹਰ ਸਾਲ ਏਸ਼ੀਆ ਅਤੇ ਪੈਸਿਫਿਕ ਟਾਪੂਆਂ ਤੋਂ ਲਗਭਗ 17,000 ਮੌਸਮੀ ਕਰਮਚਾਰੀ ਨਿਊਜ਼ੀਲੈਂਡ ਦੇ ਬਾਗਬਾਨੀ ਅਤੇ ਅੰਗੂਰ ਉਗਾਉਣ ਵਾਲੇ ਉਦਯੋਗਾਂ ਵਿੱਚ ਕੰਮ ਕਰਨ ਲਈ ਆਉਂਦੇ ਹਨ। ਨਵੇਂ ਬਦਲਾਵਾਂ ਅਧੀਨ ਚੰਗਾ ਰਿਕਾਰਡ ਰੱਖਣ ਵਾਲੇ ਰੁਜ਼ਗਾਰਦਾਤਾਵਾਂ ਲਈ ਪੜਾਅਵਾਰ ਐਕ੍ਰੈਡੀਟੇਸ਼ਨ ਪ੍ਰਣਾਲੀ, ਕਰਮਚਾਰੀਆਂ ਨੂੰ ਵੱਖ-ਵੱਖ ਰੁਜ਼ਗਾਰਦਾਤਾਵਾਂ ਕੋਲ ਕੰਮ ਕਰਨ ਦੀ ਵੱਧ ਲਚਕ ਅਤੇ ਆਵਾਜਾਈ, ਬੀਮਾ ਅਤੇ ਰਿਹਾਇਸ਼ ਵਰਗੇ ਖਰਚਿਆਂ ਬਾਰੇ ਸਪੱਸ਼ਟ ਨਿਯਮ ਲਾਗੂ ਕੀਤੇ ਜਾਣਗੇ।
ਸਰਕਾਰ ਪੈਸਿਫਿਕ ਦੇਸ਼ਾਂ ਅਤੇ ਉਦਯੋਗ ਨਾਲ ਮਿਲ ਕੇ RSE ਕਰਮਚਾਰੀਆਂ ਲਈ ਰਿਹਾਇਸ਼ ਦੇ ਮਿਆਰ, ਭਲਾਈ ਸੇਵਾਵਾਂ (Pastoral Care) ਅਤੇ ਇੰਟਰਨੈੱਟ ਦੀ ਸਹੂਲਤ ਨੂੰ ਵੀ ਬਿਹਤਰ ਬਣਾਉਣ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਤਬਦੀਲੀਆਂ ‘ਤੇ ਸਲਾਹ-ਮਸ਼ਵਰਾ ਸਤੰਬਰ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਸਰਕਾਰ ਮੁਤਾਬਕ ਇਹ ਬਦਲਾਅ 2027 ਦੀ ਸ਼ੁਰੂਆਤ ਤੋਂ ਲੈ ਕੇ 2029 ਤੱਕ ਪੜਾਅਵਾਰ ਲਾਗੂ ਕੀਤੇ ਜਾਣਗੇ, ਜਦਕਿ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਉਪਲਬਧ ਨੌਕਰੀਆਂ ਵਿੱਚ ਪਹਿਲ ਦੇਣ ਦੀ ਨੀਤੀ ਪਹਿਲਾਂ ਵਾਂਗ ਜਾਰੀ ਰਹੇਗੀ।



