
ਲੋਟੋ NZ ਮੁਤਾਬਕ Millionaire Money Match ਗੇਮ ਪਿਛਲੇ ਮਹੀਨੇ ਹੀ ਲਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਆਨਲਾਈਨ Instant Kiwi ਵਿੱਚ ਸਭ ਤੋਂ ਵੱਡਾ ਇਨਾਮ $200,000 ਦਾ ਹੀ ਜਿੱਤਿਆ ਗਿਆ ਸੀ।
ਵਿਜੇਤਾ ਮਹਿਲਾ ਨੇ ਦੱਸਿਆ ਕਿ ਉਹ ਪਿਛਲੇ ਵੀਰਵਾਰ $40 ਮਿਲੀਅਨ Powerball ਡਰਾਅ ਲਈ ਟਿਕਟ ਖਰੀਦਣ ਵਾਸਤੇ MyLotto ਐਪ ‘ਤੇ ਗਈ ਸੀ। ਖਾਤੇ ਵਿੱਚ ਕੁਝ ਪੈਸੇ ਬਚੇ ਹੋਣ ਕਰਕੇ ਉਸ ਨੇ $15 ਵਾਲੀ Millionaire Money Match ਗੇਮ ਵੀ ਖੇਡ ਲਈ, ਪਰ ਇੰਨਾ ਵੱਡਾ ਇਨਾਮ ਜਿੱਤਣ ਦੀ ਕੋਈ ਉਮੀਦ ਨਹੀਂ ਸੀ।
ਮਹਿਲਾ ਨੇ ਕਿਹਾ ਕਿ ਜਦੋਂ ਸਕਰੀਨ ‘ਤੇ $1 ਮਿਲੀਅਨ ਜਿੱਤਣ ਦਾ ਸੁਨੇਹਾ ਆਇਆ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਸ ਨੇ ਤੁਰੰਤ Lotto NZ ਨਾਲ ਸੰਪਰਕ ਕਰਕੇ ਜਿੱਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਰਿਵਾਰ ਨੂੰ ਪਹਿਲਾਂ ਲੱਗਾ ਉਹ ਮਜ਼ਾਕ ਕਰ ਰਹੀ ਹੈ। Lotto NZ ਨੇ ਇਸ ਨੂੰ Instant Kiwi ਆਨਲਾਈਨ ਗੇਮ ਲਈ ਇੱਕ ਇਤਿਹਾਸਕ ਮੀਲ ਪੱਥਰ ਦੱਸਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਖਿਡਾਰੀ ਨੇ ਆਨਲਾਈਨ Instant Kiwi ਰਾਹੀਂ $1 ਮਿਲੀਅਨ ਦਾ ਇਨਾਮ ਜਿੱਤਿਆ ਹੈ।



