
ਸਿੱਖਿਆ ਮੰਤਰੀ ਏਰਿਕਾ ਸਟੈਨਫੋਰਡ ਨੇ ਕਿਹਾ ਕਿ ਇਨ੍ਹਾਂ ਵਿਸ਼ਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਅਜਿਹੇ ਹੁਨਰ ਦੇਣਾ ਹੈ, ਜਿਨ੍ਹਾਂ ਦੀ ਭਵਿੱਖ ਵਿੱਚ ਉਦਯੋਗਾਂ ਨੂੰ ਲੋੜ ਹੋਵੇਗੀ। ਇਸ ਨਾਲ ਨੌਜਵਾਨਾਂ ਲਈ ਨੌਕਰੀ, ਟਰੇਡ, ਟ੍ਰੇਨਿੰਗ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਹੋਰ ਵਧੀਆ ਮੌਕੇ ਤਿਆਰ ਹੋਣਗੇ।
ਨਵੇਂ ਵਿਸ਼ਿਆਂ ਵਿੱਚ Next-gen Manufacturing, Applied Intelligent Systems, Construction and Built Environment, Energy and Infrastructure, Engineering Technology, Food and Fibre Systems, Health Services and Care, Hospitality Food and Beverage ਅਤੇ Tourism ਸ਼ਾਮਲ ਹਨ।
ਸਰਕਾਰ ਅਨੁਸਾਰ, ਇਹ ਵਿਸ਼ੇ Industry Skills Boards ਦੀ ਭਾਗੀਦਾਰੀ ਨਾਲ ਤਿਆਰ ਕੀਤੇ ਜਾਣਗੇ। Energy and Infrastructure Industry Skills Board ਦੇ ਮੁੱਖ ਕਾਰਜਕਾਰੀ ਫਿਲਿਪ ਐਲਡਰਿਜ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਬਾਰੇ ਬਿਹਤਰ ਫ਼ੈਸਲੇ ਲੈਣ ਵਿੱਚ ਮਦਦ ਮਿਲੇਗੀ ਅਤੇ ਨਿਊਜ਼ੀਲੈਂਡ ਦੀ ਆਰਥਿਕ ਵਿਕਾਸ ਲਈ ਲੋੜੀਂਦੇ ਹੁਨਰਮੰਦ ਕਰਮਚਾਰੀ ਤਿਆਰ ਹੋਣਗੇ।



