ਨੈਸ਼ਨਲ ਪਾਰਟੀ ਨੇ 2026 ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

 ਆਕਲੈਂਡ (NZ Punjabi News) – ਨੈਸ਼ਨਲ ਪਾਰਟੀ ਨੇ 2026 ਦੀਆਂ ਆਮ ਚੋਣਾਂ ਲਈ ਆਪਣੀ ਅਧਿਕਾਰਕ ਪਾਰਟੀ ਲਿਸਟ ਜਾਰੀ ਕਰ ਦਿੱਤੀ ਹੈ। ਤਾਜ਼ਾ ਸਰਵੇਖਣਾਂ ਵਿੱਚ ਪਾਰਟੀ ਦੇ ਸਮਰਥਨ ਵਿੱਚ ਗਿਰਾਵਟ ਦੇ ਬਾਵਜੂਦ, ਸੀਨੀਅਰ ਆਗੂਆਂ ਨੂੰ ਉੱਚੇ ਸਥਾਨ ਦੇ ਕੇ ਉਨ੍ਹਾਂ ਦੀ ਸੰਸਦ ਵਿੱਚ ਵਾਪਸੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਨੇ ਜ਼ਿਆਦਾਤਰ ਆਪਣੀ ਮੌਜੂਦਾ ਲੀਡਰਸ਼ਿਪ ਕ੍ਰਮ ਨੂੰ ਬਰਕਰਾਰ ਰੱਖਿਆ ਹੈ।

ਪਾਰਟੀ ਆਗੂ ਕ੍ਰਿਸਟੋਫਰ ਲਕਸਨ ਅਤੇ ਉਪ ਆਗੂ ਨਿਕੋਲਾ ਵਿਲਿਸ ਪਹਿਲੇ ਅਤੇ ਦੂਜੇ ਨੰਬਰ ‘ਤੇ ਹਨ। ਕ੍ਰਿਸ ਬਿਸ਼ਪ ਤੀਜੇ ਸਥਾਨ ‘ਤੇ ਕਾਇਮ ਹਨ, ਜਿਸ ਨਾਲ ਜੇ ਉਹ ਹੱਟ ਸਾਊਥ ਇਲੈਕਟੋਰੇਟ ਹਾਰ ਵੀ ਜਾਂਦੇ ਹਨ ਤਾਂ ਵੀ ਸੰਸਦ ਵਿੱਚ ਵਾਪਸੀ ਦੀ ਸੰਭਾਵਨਾ ਮਜ਼ਬੂਤ ਰਹੇਗੀ। ਸਿਮੀਅਨ ਬ੍ਰਾਊਨ ਚੌਥੇ ਅਤੇ ਐਰਿਕਾ ਸਟੈਨਫੋਰਡ ਪੰਜਵੇਂ ਨੰਬਰ ‘ਤੇ ਹਨ।

ਪੌਲ ਗੋਲਡਸਮਿਥ, ਜਿਨ੍ਹਾਂ ਲਈ ਐਪਸਮ ਸੀਟ ਜਿੱਤਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ, ਨੂੰ ਛੇਵੇਂ ਸਥਾਨ ‘ਤੇ ਹੀ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਪੀਕਰ ਗੈਰੀ ਬ੍ਰਾਊਨਲੀ, ਜੋ ਇਸ ਵਾਰ ਸਿਰਫ਼ ਪਾਰਟੀ ਲਿਸਟ ਰਾਹੀਂ ਚੋਣ ਲੜ ਰਹੇ ਹਨ, ਨੂੰ 2023 ਦੇ 14ਵੇਂ ਸਥਾਨ ਤੋਂ ਚੁੱਕ ਕੇ ਨੌਵੇਂ ਨੰਬਰ ‘ਤੇ ਲਿਆਂਦਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸੰਸਦ ਵਿੱਚ ਵਾਪਸੀ ਦੀ ਸੰਭਾਵਨਾ ਵਧ ਗਈ ਹੈ।

ਲਿਸਟ ਵਿੱਚ ਤਾਮਾ ਪੋਟਾਕਾ ਨੂੰ ਵੱਡਾ ਫਾਇਦਾ ਮਿਲਿਆ ਹੈ। ਉਹ 2023 ਦੇ 24ਵੇਂ ਸਥਾਨ ਤੋਂ ਚੜ੍ਹ ਕੇ ਹੁਣ 11ਵੇਂ ਨੰਬਰ ‘ਤੇ ਆ ਗਏ ਹਨ। ਦੂਜੇ ਪਾਸੇ ਸਾਬਕਾ ਬ੍ਰਾਡਕਾਸਟਿੰਗ ਮੰਤਰੀ ਮੇਲਿਸਾ ਲੀ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਉਹ 13ਵੇਂ ਸਥਾਨ ਤੋਂ ਡਿੱਗ ਕੇ 30ਵੇਂ ਨੰਬਰ ‘ਤੇ ਪਹੁੰਚ ਗਈ ਹੈ।

ਨਵੇਂ ਚਿਹਰਿਆਂ ਵਿੱਚ ਡੇਲ ਸਟੀਫਨਜ਼ (ਕ੍ਰਾਇਸਟਚਰਚ ਸੈਂਟਰਲ), ਮਹੇਸ਼ ਮੁਰਲੀਧਰ (ਤਾਮਾਕੀ), ਕੇਟੀ ਮਿਲਨੇ (ਵੈਸਟ ਕੋਸਟ-ਤਸਮਾਨ) ਅਤੇ ਐਂਜੀ ਨਿਕੋਲਸ (ਹੈਂਡਰਸਨ) ਨੂੰ ਵੀ ਲਿਸਟ ਵਿੱਚ ਉੱਚੇ ਸਥਾਨ ਦਿੱਤੇ ਗਏ ਹਨ। ਪਾਰਟੀ ਨੂੰ ਉਮੀਦ ਹੈ ਕਿ ਇਹ ਟੀਮ 7 ਨਵੰਬਰ ਦੀਆਂ ਆਮ ਚੋਣਾਂ ਵਿੱਚ ਨੈਸ਼ਨਲ ਨੂੰ ਮੁੜ ਸਰਕਾਰ ਬਣਾਉਣ ਵਿੱਚ ਮਦਦ ਕਰੇਗੀ।

ਕ੍ਰਮਵਾਰ ਪੂਰੀ ਸੂਚੀ ਇਸ ਪ੍ਰਕਾਰ ਹੈ:-

1. Christopher Luxon – Botany

2. Nicola Willis – List

3. Chris Bishop – Hutt South

4. Simeon Brown – Pakuranga

5. Erica Stanford – East Coast Bays

6. Paul Goldsmith – Epsom

7. Louise Upston – Taupō

8. Mark Mitchell – Whangaparāoa

9. Gerry Brownlee – List

10. Todd McClay – Rotorua

11. Tama Potaka – Hamilton West

12. Matt Doocey – Waimakariri

13. Simon Watts – North Shore

14. Chris Penk – Kaipara-ki-Mahurangi

15. Penny Simmonds – Invercargill

16. Nancy Lu – List

17. Nicola Grigg – Selwyn

18. James Meager – Rangitata

19. Scott Simpson – Coromandel

20. Cameron Brewer – Upper Harbour

21. Mike Butterick – Wairarapa

22. Stuart Smith – Kaikōura

23. Dale Stephens – Christchurch Central

24. Mahesh Muralidhar – Tāmaki

25. Katie Milne – West Coast-Tasman

26. Angee Nicholas – Henderson

27. Katie Nimon – Napier

28. Tom Rutherford – Bay of Plenty

29. Carl Bates – Whanganui

30. Melissa Lee – Mt Albert

31. Dan Bidois – Northcote

32. Suze Redmayne – Rangitīkei

33. Dana Kirkpatrick – East Cape

34. Carlos Cheung – Mt Roskill

35. Grant McCallum – Northland

36. Ryan Hamilton – Hamilton East

37. Catherine Wedd – Tukituki

38. Tim Costley – Kāpiti

39. Vanessa Weenink – Banks Peninsula

40. Rosemary Bourke – Māngere

41. Blair Cameron – Nelson

42. Kristine Asuncion – Dunedin

43. Barbara Kuriger – Taranaki-King Country

44. Greg Fleming – Maungakiekie

45. Rima Nakhle – Takanini

46. David MacLeod – New Plymouth

47. Miles Anderson – Waitaki

48. Hamish Campbell – Ilam

49. Tim van de Molen – Waikato

50. Joseph Mooney – Southland

51. Sam Uffindell – Tauranga

52. Emma Chatterton – Papakura

53. Ankit Bansal – Palmerston North

54. Matthew French – Taieri

55. Candace Kinser – Auckland Central

56. Coral Raukawa – Te Tai Hauāuru

57. Tracy Summerfield – Wigram

58. Agnes Loheni – Waitakere

59. Lalit Arya – Ōtāhuhu

60. Matthew Evetts – Kenepuru

61. Lloyd Budd – Whangārei

62. Matthew Paul – Port Waikato

63. Sunil Kumar – Glendene

64. Karuna Muthu – Wellington Bays

65. Alexandra Davids – Christchurch East

66. Ghouse Majeed – Manurewa

67. Jonathan Pitts – Wellington North

68. Zabeen Lateef – Remutaka

69. Troy Elliott – List

70. Robin Atwall – List

71. Ash Nayyar – List

72. Maria Sanson – List

Share it :
error: Content is protected !!