Westpac ਦੀ Online Banking ਡਾਊਨ, ਗਾਹਕ ਪਰੇਸ਼ਾਨ, ਬਿੱਲਾਂ ਦੀ ਅਦਾਇਗੀ ਅਤੇ ਪੈਸੇ ਟ੍ਰਾਂਸਫਰ ਕਰਨ ਵਿੱਚ ਆਈ ਦਿੱਕਤ

Auckland (NZ Punjabi News) – ਨਿਊਜ਼ੀਲੈਂਡ ਵਿੱਚ Westpac ਦੇ ਗਾਹਕਾਂ ਨੂੰ ਵੀਰਵਾਰ ਸਵੇਰੇ Online Banking ਸੇਵਾ ਵਿੱਚ ਤਕਨੀਕੀ ਖਰਾਬੀ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਗਾਹਕ Westpac One ਵਿੱਚ ਲਾਗਇਨ ਨਹੀਂ ਕਰ ਸਕੇ, ਜਦਕਿ ਕੁਝ ਭੁਗਤਾਨ ਗਾਇਬ ਜਾਂ ਗਲਤ ਦਿਖਾਈ ਦੇ ਰਹੇ ਸਨ।

ਇਸ ਖਰਾਬੀ ਕਾਰਨ ਗਾਹਕ ਬਿੱਲਾਂ ਦੀ ਅਦਾਇਗੀ ਅਤੇ ਹੋਰ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਨਹੀਂ ਕਰ ਸਕੇ। ਕੁਝ overnight payments ਵੀ ਦੇਰੀ ਨਾਲ ਪਹੁੰਚੇ। Westpac ਨੇ ਇਹ ਵੀ ਦੱਸਿਆ ਕਿ ਕੁਝ ATM ਵੀ ਆਫਲਾਈਨ ਹੋ ਗਏ ਹਨ।

ਬੈਂਕ ਨੇ ਸਵੇਰੇ 10:10 ਵਜੇ ਆਪਣੀ ਵੈੱਬਸਾਈਟ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ Westpac One ਤੱਕ ਪਹੁੰਚ ਵਿੱਚ ਰੁਕਾਵਟ ਅਤੇ ਕੁਝ ਭੁਗਤਾਨਾਂ ਨਾਲ ਸਮੱਸਿਆ ਬਾਰੇ ਉਹ ਜਾਣੂ ਹੈ। ਬੈਂਕ ਨੇ ਗਾਹਕਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਸਮੱਸਿਆ ਹੱਲ ਕਰਨ ਲਈ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ।

ਇਸ ਤੋਂ ਪਹਿਲਾਂ ਬੈਂਕ ਨੇ ਸੋਸ਼ਲ ਮੀਡੀਆ ’ਤੇ ਗਲਤ ਅਪਡੇਟ ਦੇ ਕੇ ਕਿਹਾ ਸੀ ਕਿ ਸੇਵਾ ਆਮ ਤਰ੍ਹਾਂ ਚੱਲ ਰਹੀ ਹੈ, ਜਿਸ ਤੋਂ ਬਾਅਦ ਉਸਨੂੰ ਮੁੜ ਮਾਫ਼ੀ ਮੰਗਣੀ ਪਈ। ਗਾਹਕਾਂ ਨੇ ਦੱਸਿਆ ਕਿ ਉਹ ਸੁਪਰਮਾਰਕੀਟਾਂ ਵਿੱਚ ਭੁਗਤਾਨ ਨਹੀਂ ਕਰ ਸਕੇ ਅਤੇ ਕੁਝ ਮਾਮਲਿਆਂ ਵਿੱਚ ਟ੍ਰਾਂਸਫਰ ਕੀਤੀ ਰਕਮ ਖਾਤੇ ਵਿੱਚੋਂ ਗਾਇਬ ਦਿਖਾਈ ਦਿੱਤੀ।

Share it :
error: Content is protected !!