ਲੋਟੋ ‘Must Be Won’ ਡਰਾਅ ਦੇ ਨਤੀਜੇ: ਦੋ ਖਿਡਾਰੀਆਂ ਨੇ ਜਿੱਤੇ $10 ਮਿਲੀਅਨ

Auckland (NZ Punjabi News) – ਸ਼ਨੀਵਾਰ ਰਾਤ ਹੋਏ ‘Must Be Won’ Powerball ਡਰਾਅ ਵਿੱਚ ਦੋ ਖਿਡਾਰੀਆਂ ਦੀ ਕਿਸਮਤ ਚਮਕ ਗਈ। ਦੋਵਾਂ ਨੇ ਲਗਭਗ $5.03 ਮਿਲੀਅਨ ਦੀ ਰਕਮ ਜਿੱਤੀ ਹੈ।

ਇਸ ਡਰਾਅ ਵਿੱਚ Powerball First Division ਦਾ ਕੋਈ ਜੇਤੂ ਨਹੀਂ ਨਿਕਲਿਆ। ਇਸ ਕਾਰਨ ਜੈਕਪਾਟ ਦੀ ਰਕਮ Powerball Second Division ਵਿੱਚ ਰੋਲ ਡਾਊਨ ਹੋ ਗਈ ਅਤੇ ਦੋ ਖਿਡਾਰੀਆਂ ਵਿਚਕਾਰ ਵੰਡੀ ਗਈ।

ਹਰੇਕ ਜੇਤੂ ਨੂੰ ਕੁੱਲ $5,014,323 ਮਿਲਣਗੇ। ਇਹ ਰਕਮ Powerball First ਅਤੇ Second Division ਦੀਆਂ ਇਨਾਮੀ ਰਕਮਾਂ ਨੂੰ ਮਿਲਾ ਕੇ ਬਣੀ ਹੈ।

‘Must Be Won’ ਡਰਾਅ ਕਾਰਨ ਇਸ ਵਾਰ Lotto NZ ਨੇ ਪਹਿਲਾਂ ਹੀ ਖਿਡਾਰੀਆਂ ਨੂੰ ਵੱਡੀ ਭੀੜ ਅਤੇ ਵੈੱਬਸਾਈਟ ’ਤੇ ਦੇਰੀ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ।

ਦੋਵਾਂ ਜੇਤੂਆਂ ਦੀ ਪਛਾਣ ਅਤੇ ਉਨ੍ਹਾਂ ਨੇ ਟਿਕਟ ਕਿੱਥੋਂ ਖਰੀਦੀ ਸੀ, ਇਸ ਬਾਰੇ ਜਾਣਕਾਰੀ Lotto NZ ਵੱਲੋਂ ਅਗਲੇ ਪੜਾਅ ਵਿੱਚ ਜਾਰੀ ਕੀਤੀ ਜਾ ਸਕਦੀ ਹੈ।

Share it :
error: Content is protected !!