
ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸੱਤਾ ਥਾਬਲ, ਸੁੱਖਾ ਡੁੱਲਟ, ਜਤਿੰਦਰ ਸਰਪੰਚ, ਮੰਡ, ਬਲਜਿੰਦਰ, ਪਾਲੀ, ਸ਼ਾਵੀ ਰਾਣਾ, ਰਣਦੀਪ ਰਾਣਾ, ਜਸਕੀਰਤ ਅਤੇ ਸਮੂਹ ਯਾਰਵੇਲੀ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।
ਟੂਰਨਾਮੈਂਟ ਵਿੱਚ ਪਹਿਲੇ ਨੰਬਰ ‘ਤੇ ਕਲਗੀਧਰ ਦੀ ਟੀਮ ਰਹੀ ਤੇ ਦੂਜੇ ਨੰਬਰ ‘ਤੇ ਟਾਈਗਰ ਸਪੋਰਟਸ ਕਲੱਬ ਦੀ ਟੀਮ ਰਹੀ। ਕਲਗੀਧਰ ਸਪੋਰਟਸ ਕਲੱਬ ਦੀ ਟੀਮ ਵਲੋਂ ਨਵੀਨ, ਅਮਨ ਤੇ ਜਤਿੰਦਰ ਨੇ ਸ਼ਾਨਦਾਰ ਭੂਮਿਕਾ ਨਿਭਾਈ। ਟੀਮ ਦੇ ਖਿਡਾਰੀਆਂ:
GOPA (COACH), SHIV (MANAGER), Naveen, Aman, Jassa, Jatinder, Harkirat, Sukh, Aman, Minda
ਟੂਰਨਾਮੈਂਟ ਦੌਰਾਨ ਖੇਡਾਂ ਪ੍ਰਤੀ ਉਤਸ਼ਾਹ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਕਈ ਯਾਦਗਾਰੀ ਝਲਕੀਆਂ ਦੇਖਣ ਨੂੰ ਮਿਲੀਆਂ। ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਸਿਹਤਮੰਦ ਗਤੀਵਿਧੀਆਂ ਨਾਲ ਜੋੜਨ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।



