ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਜ਼ਿਆਦਾਤਰ ਇਲਾਕਿਆਂ ਦੀ ਆਬਾਦੀ ਵਿੱਚ ਵਾਧਾ ਹੋ ਰਿਹਾ ਹੈ, ਪਰ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੀ ਗਿਣਤੀ ਘਟ ਰਹੀ ਹੈ। ਇਨ੍ਹਾਂ ਵਿੱਚ ਵੈਲਿੰਗਟਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਆਬਾਦੀ ਮੁੜ 2017 ਦੇ ਪੱਧਰ ’ਤੇ ਪਹੁੰਚ ਗਈ ਹੈ।
Stats NZ ਦੇ ਨਵੇਂ ਅੰਕੜਿਆਂ ਮੁਤਾਬਕ ਜੂਨ ਤੱਕ ਦੇ ਇੱਕ ਸਾਲ ਦੌਰਾਨ ਦੇਸ਼ ਦੇ ਲਗਭਗ ਦੋ-ਤਿਹਾਈ ਟੈਰੀਟੋਰੀਅਲ ਅਥਾਰਟੀ ਅਤੇ ਆਕਲੈਂਡ ਦੇ ਲੋਕਲ ਬੋਰਡ ਇਲਾਕਿਆਂ ਵਿੱਚ ਆਬਾਦੀ ਵਧੀ ਹੈ।
ਲਗਭਗ ਅੱਧੇ ਇਲਾਕਿਆਂ ਵਿੱਚ 2025 ਦੇ ਮੁਕਾਬਲੇ ਤੇਜ਼ੀ ਨਾਲ ਆਬਾਦੀ ਵਧੀ, ਪਰ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ 10 ਇਲਾਕੇ ਸਾਰੇ ਸਾਊਥ ਆਈਲੈਂਡ ਜਾਂ ਆਕਲੈਂਡ ਵਿੱਚ ਸਥਿਤ ਹਨ।
ਇਸ ਸੂਚੀ ਵਿੱਚ ਸੈਲਵਿਨ ਪਹਿਲੇ ਸਥਾਨ ’ਤੇ ਰਿਹਾ, ਜਿੱਥੇ ਆਬਾਦੀ ਵਿੱਚ 2.9 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ Māngere-Ōtāhuhu, Papakura, Ōtara-Papatoetoe ਅਤੇ Henderson-Massey ਵਿੱਚ ਵੀ ਤੇਜ਼ੀ ਨਾਲ ਆਬਾਦੀ ਵਧੀ ਹੈ।
Stats NZ ਮੁਤਾਬਕ ਸੈਲਵਿਨ ਦੀ ਆਬਾਦੀ ਵਿੱਚ ਹੋਏ ਵਾਧੇ ਦਾ ਵੱਡਾ ਹਿੱਸਾ ਨਿਊਜ਼ੀਲੈਂਡ ਦੇ ਅੰਦਰ ਹੀ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਆ ਕੇ ਵੱਸਣ ਵਾਲੇ ਲੋਕਾਂ ਕਾਰਨ ਹੋਇਆ ਹੈ।
**ਛੇ ਸ਼ਹਿਰਾਂ ਦੀ ਆਬਾਦੀ ਵਿੱਚ ਗਿਰਾਵਟ**
ਅੰਕੜਿਆਂ ਮੁਤਾਬਕ ਛੇ ਸ਼ਹਿਰਾਂ ਦੀ ਆਬਾਦੀ ਵਿੱਚ ਕਮੀ ਆਈ ਹੈ। ਵੈਲਿੰਗਟਨ ਵਿੱਚ ਸਭ ਤੋਂ ਵੱਧ 0.6 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਬਾਅਦ ਡੁਨੀਡਿਨ ਵਿੱਚ 0.5 ਫ਼ੀਸਦੀ, ਜਦਕਿ ਨੇਲਸਨ, ਪਾਮਰਸਟਨ ਨੌਰਥ ਅਤੇ ਨੇਪੀਅਰ ਵਿੱਚ 0.2 ਫ਼ੀਸਦੀ ਅਤੇ ਪੋਰੀਰੂਆ ਵਿੱਚ 0.1 ਫ਼ੀਸਦੀ ਕਮੀ ਆਈ।
Stats NZ ਮੁਤਾਬਕ ਆਕਲੈਂਡ ਤੋਂ ਬਾਅਦ ਕ੍ਰਾਈਸਟਚਰਚ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਦੀ ਆਬਾਦੀ 422,400 ਹੈ। ਇਸ ਦੇ ਮੁਕਾਬਲੇ ਆਕਲੈਂਡ ਦੀ ਆਬਾਦੀ 1.84 ਮਿਲੀਅਨ ਹੈ।
Infometrics ਦੇ ਮੁੱਖ ਅਰਥਸ਼ਾਸਤਰੀ ਨਿਕ ਬ੍ਰਨਸਡਨ ਨੇ ਕਿਹਾ ਕਿ ਸੈਲਵਿਨ ਅਤੇ ਕੁਈਨਜ਼ਟਾਊਨ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਆਕਲੈਂਡ, ਵਾਇਕਾਟੋ ਅਤੇ ਬੇਅ ਆਫ ਪਲੈਂਟੀ ਨੂੰ ‘ਗੋਲਡਨ ਟ੍ਰਾਇਐਂਗਲ’ ਕਿਹਾ ਜਾਂਦਾ ਸੀ, ਪਰ ਹੁਣ ਇਹ ਰੁਝਾਨ ਬਦਲ ਕੇ ‘ਗੋਲਡਨ ਬੈਟਨ’ ਵਰਗਾ ਬਣ ਰਿਹਾ ਹੈ। ਇਸ ਵਿੱਚ ਆਕਲੈਂਡ ਤੋਂ ਵਾਇਕਾਟੋ ਦੇ ਹੈਮਿਲਟਨ ਅਤੇ ਕੈਂਬਰਿਜ ਤੱਕ ਦਾ ਖੇਤਰ ਵਧੇਰੇ ਮਹੱਤਵਪੂਰਨ ਬਣ ਰਿਹਾ ਹੈ, ਜਦਕਿ ਬੇਅ ਆਫ ਪਲੈਂਟੀ ਵਿੱਚ ਪਹਿਲਾਂ ਵਰਗਾ ਰੁਝਾਨ ਨਹੀਂ ਹੈ।
ਉਨ੍ਹਾਂ ਮੁਤਾਬਕ ਸਾਊਥ ਆਈਲੈਂਡ ਦੇ ਕਈ ਇਲਾਕਿਆਂ ਵਿੱਚ ਸੈਰ-ਸਪਾਟੇ ਕਾਰਨ ਆਬਾਦੀ ਵਧ ਰਹੀ ਹੈ।
ਹੁੁਰੂਨੁਈ, ਹੈਨਮਰ ਸਪ੍ਰਿੰਗਜ਼, ਮੈਕੇਂਜ਼ੀ, ਟੇਕਾਪੋ, ਸਾਊਥਲੈਂਡ, ਫਿਓਰਡਲੈਂਡ, ਟੇ ਆਨਾਊ, ਸੈਂਟਰਲ ਓਟਾਗੋ ਅਤੇ ਕੁਈਨਜ਼ਟਾਊਨ ਲੇਕਸ ਵਰਗੇ ਇਲਾਕਿਆਂ ਵਿੱਚ ਆਬਾਦੀ ਵਧੀ ਹੈ। ਬ੍ਰਨਸਡਨ ਅਨੁਸਾਰ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਉਨ੍ਹਾਂ ਦੀ ਦੇਖਭਾਲ ਅਤੇ ਸੇਵਾਵਾਂ ਲਈ ਹੋਰ ਕਰਮਚਾਰੀਆਂ ਦੀ ਲੋੜ ਪੈਂਦੀ ਹੈ। ਇਸ ਕਾਰਨ ਉੱਥੇ ਹੋਰ ਲੋਕ ਆ ਕੇ ਵੱਸ ਰਹੇ ਹਨ।
**ਕਮਜ਼ੋਰ ਅਰਥਵਿਵਸਥਾ ਦੇ ਬਾਵਜੂਦ ਆਕਲੈਂਡ ਦੀ ਆਬਾਦੀ ਵਧੀ**
ਬ੍ਰਨਸਡਨ ਨੇ ਕਿਹਾ ਕਿ ਕਮਜ਼ੋਰ ਅਰਥਵਿਵਸਥਾ ਦੇ ਬਾਵਜੂਦ ਆਕਲੈਂਡ ਦੀ ਆਬਾਦੀ ਵਿੱਚ ਵਾਧਾ ਹੋਣਾ ਕੁਝ ਵੱਖਰਾ ਰੁਝਾਨ ਹੈ।
ਉਨ੍ਹਾਂ ਮੁਤਾਬਕ ਹੋਰ ਜਿਨ੍ਹਾਂ ਇਲਾਕਿਆਂ ਵਿੱਚ ਆਬਾਦੀ ਵਧੀ ਹੈ, ਉੱਥੇ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਵਾਧਾ ਹੋਇਆ ਹੈ। ਪਰ ਆਕਲੈਂਡ ਦੀ ਅਰਥਵਿਵਸਥਾ ਅਜੇ ਵੀ ਕਮਜ਼ੋਰ ਹੈ ਅਤੇ ਇਹ ਦੇਸ਼ ਦੀ ਆਰਥਿਕ ਰਿਕਵਰੀ ਦੇ ਮੁਕਾਬਲੇ ਪਿੱਛੇ ਚੱਲ ਰਹੀ ਹੈ।
**ਵੈਲਿੰਗਟਨ ਵਿੱਚ ਨੌਕਰੀਆਂ ਦੀ ਕਮੀ ਕਾਰਨ ਲੋਕ ਛੱਡ ਰਹੇ ਹਨ ਸ਼ਹਿਰ**
ਵੈਲਿੰਗਟਨ ਆਬਾਦੀ ਵਿੱਚ ਗਿਰਾਵਟ ਦੇ ਮਾਮਲੇ ਵਿੱਚ ਸਭ ਤੋਂ ਵੱਖਰਾ ਨਜ਼ਰ ਆ ਰਿਹਾ ਹੈ। ਬ੍ਰਨਸਡਨ ਨੇ ਕਿਹਾ ਕਿ ਵੈਲਿੰਗਟਨ ਦੀ ਆਬਾਦੀ ਮੁੜ 2017 ਦੇ ਪੱਧਰ ’ਤੇ ਪਹੁੰਚ ਗਈ ਹੈ।
ਉਨ੍ਹਾਂ ਮੁਤਾਬਕ ਲਗਾਤਾਰ ਕਈ ਸਾਲਾਂ ਤੋਂ ਸ਼ਹਿਰ ਦੀ ਆਬਾਦੀ ਘਟ ਰਹੀ ਹੈ ਅਤੇ ਇਸ ਦਾ ਇੱਕ ਵੱਡਾ ਕਾਰਨ ਰੁਜ਼ਗਾਰ ਵਿੱਚ ਕਮੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਇੱਥੇ ਨੌਕਰੀਆਂ ਦੀ ਗਿਣਤੀ 6,000 ਘਟੀ ਹੈ। ਕਈ ਲੋਕਾਂ ਦੀਆਂ ਨੌਕਰੀਆਂ ਜਾਣ ਤੋਂ ਬਾਅਦ ਉਹ ਸ਼ਹਿਰ ਛੱਡ ਕੇ ਚਲੇ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਪਹਿਲਾਂ ਦੇ ਮੁਕਾਬਲੇ ਘੱਟ ਲੋਕ ਇੱਥੇ ਆ ਰਹੇ ਹਨ।
**ਛੋਟੇ ਸ਼ਹਿਰਾਂ ਵਿੱਚ ਜਨਮ ਨਾਲੋਂ ਮੌਤਾਂ ਵੱਧ**
ਬ੍ਰਨਸਡਨ ਨੇ ਕਿਹਾ ਕਿ ਛੋਟੇ ਖੇਤਰੀ ਸ਼ਹਿਰਾਂ ਵਿੱਚ ਆਬਾਦੀ ਘਟਣ ਦਾ ਇੱਕ ਕਾਰਨ ਕੁਦਰਤੀ ਆਬਾਦੀ ਗਿਰਾਵਟ ਹੈ। ਇਨ੍ਹਾਂ ਇਲਾਕਿਆਂ ਵਿੱਚ ਜਨਮ ਲੈਣ ਵਾਲਿਆਂ ਨਾਲੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ। ਜੇਕਰ ਬਾਹਰੋਂ ਲੋਕ ਆ ਕੇ ਨਹੀਂ ਵੱਸਦੇ ਤਾਂ ਆਬਾਦੀ ਘਟਣ ਲੱਗਦੀ ਹੈ।
ਉਨ੍ਹਾਂ ਨੇ ਟਿਮਾਰੂ, ਡੁਨੀਡਿਨ, ਗੋਰ ਅਤੇ ਸਟ੍ਰੈਟਫੋਰਡ ਵਰਗੇ ਇਲਾਕਿਆਂ ਦੀ ਉਦਾਹਰਨ ਦਿੱਤੀ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾ ਕੇ ਵੱਸਦੇ ਸਨ, ਪਰ ਹੁਣ ਜਦੋਂ ਲੋਕ ਆਪਣੀ ਆਰਥਿਕ ਸਥਿਤੀ ਸੁਧਾਰਨ ਜਾਂ ਜੀਵਨ ਵਿੱਚ ਬਦਲਾਅ ਲਿਆਉਣ ਬਾਰੇ ਸੋਚਦੇ ਹਨ ਤਾਂ ਉਹ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ, ਨਾ ਕਿ ਨਿਊਜ਼ੀਲੈਂਡ ਦੇ ਕਿਸੇ ਹੋਰ ਸ਼ਹਿਰ ਵਿੱਚ ਵੱਸਣ ਨੂੰ।
**ਨੌਰਥਲੈਂਡ ਵਿੱਚ ਵੀ ਆਬਾਦੀ ਦਾ ਵਾਧਾ ਲਗਭਗ ਰੁਕਿਆ**
ਬ੍ਰਨਸਡਨ ਮੁਤਾਬਕ ਨੌਰਥਲੈਂਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਬਾਦੀ ਦਾ ਵਾਧਾ ਬਹੁਤ ਘੱਟ ਰਿਹਾ ਹੈ ਜਾਂ ਲਗਭਗ ਨਾ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਆਕਲੈਂਡ ਤੋਂ ਕਈ ਲੋਕ ਉੱਥੇ ਰਹਿਣ ਲਈ ਜਾਂਦੇ ਸਨ, ਕਿਉਂਕਿ ਉਹ ਵੱਡੇ ਸ਼ਹਿਰ ਦੀ ਜ਼ਿੰਦਗੀ ਤੋਂ ਬਦਲਾਅ ਚਾਹੁੰਦੇ ਸਨ। ਪਰ ਇਸ ਸਮੇਂ ਆਕਲੈਂਡ ਤੋਂ ਨੌਰਥਲੈਂਡ ਵੱਲ ਲੋਕਾਂ ਦਾ ਇਹ ਰੁਝਾਨ ਘੱਟ ਹੋ ਗਿਆ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਇਲਾਕਿਆਂ ਦੀ ਆਬਾਦੀ ਘਟ ਰਹੀ ਹੈ, ਉੱਥੇ ਅਰਥਵਿਵਸਥਾ ਸੁਧਰਨ ’ਤੇ ਕਰਮਚਾਰੀਆਂ ਦੀ ਕਮੀ ਮਹਿਸੂਸ ਹੋ ਸਕਦੀ ਹੈ। ਇਸ ਕਾਰਨ ਲੋਕ ਮੁੜ ਕ੍ਰਾਈਸਟਚਰਚ ਤੋਂ ਟਿਮਾਰੂ ਜਾਂ ਆਕਲੈਂਡ ਤੋਂ ਥੇਮਜ਼-ਕੋਰੋਮੈਂਡਲ ਵਰਗੇ ਇਲਾਕਿਆਂ ਵੱਲ ਜਾ ਸਕਦੇ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ਦੌਰਾਨ ਆਰਥਿਕ ਸੁਧਾਰ ਨਾਲ ਲੋਕਾਂ ਦੀ ਆਬਾਦੀ ਵੱਖ-ਵੱਖ ਇਲਾਕਿਆਂ ਵਿੱਚ ਮੁੜ ਸੰਤੁਲਿਤ ਹੋਣ ਲੱਗੇਗੀ।
**ਥੇਮਜ਼-ਕੋਰੋਮੈਂਡਲ ਵਿੱਚ ਵੀ ਆਬਾਦੀ ਘਟੀ**
ਥੇਮਜ਼-ਕੋਰੋਮੈਂਡਲ ਇਲਾਕਾ ਪਹਿਲਾਂ ਆਕਲੈਂਡ ਤੋਂ ਰਿਟਾਇਰ ਹੋਣ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਣਿਆ ਜਾਂਦਾ ਸੀ, ਪਰ ਪਿਛਲੇ ਇੱਕ ਸਾਲ ਦੌਰਾਨ ਇੱਥੇ ਵੀ ਆਬਾਦੀ ਘਟੀ ਹੈ।
ਬ੍ਰਨਸਡਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਰਿਟਾਇਰਮੈਂਟ ਤੋਂ ਬਾਅਦ ਕੋਰੋਮੈਂਡਲ ਵਿੱਚ ਰਹਿਣਾ ਚਾਹੁੰਦੇ ਹਨ। ਪਰ ਸੰਭਵ ਹੈ ਕਿ ਆਕਲੈਂਡ ਦੇ ਘਰਾਂ ਦੀ ਮਾਰਕੀਟ ਇਸ ਰੁਝਾਨ ਨੂੰ ਪ੍ਰਭਾਵਿਤ ਕਰ ਰਹੀ ਹੋਵੇ। ਜੇਕਰ ਲੋਕਾਂ ਨੂੰ ਆਪਣੇ ਘਰ ਵੇਚਣ ਦੀ ਉਮੀਦ ਮੁਤਾਬਕ ਕੀਮਤ ਨਹੀਂ ਮਿਲ ਰਹੀ ਤਾਂ ਉਹ ਘਰ ਵੇਚਣ ਅਤੇ ਕੋਰੋਮੈਂਡਲ ਜਾਣ ਦਾ ਫ਼ੈਸਲਾ ਟਾਲ ਸਕਦੇ ਹਨ।
Simplicity ਦੇ ਮੁੱਖ ਅਰਥਸ਼ਾਸਤਰੀ ਸ਼ਮੂਬੀਲ ਇਕਬਾਲ ਨੇ ਕਿਹਾ ਕਿ ਆਕਲੈਂਡ ਅਤੇ ਕ੍ਰਾਈਸਟਚਰਚ ਵਰਗੇ ਸ਼ਹਿਰਾਂ ਵਿੱਚ ਨੌਜਵਾਨ ਆਬਾਦੀ ਵੱਧ ਹੈ। ਇਸ ਕਾਰਨ ਉੱਥੇ ਬੱਚਿਆਂ ਦੇ ਜਨਮ ਦੀ ਗਿਣਤੀ ਵੱਧ ਹੋਣ ਕਰਕੇ ਆਬਾਦੀ ਵਧਣ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ।
ਵੈਲਿੰਗਟਨ ‘ਚ 2017 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚੀ ਆਬਾਦੀ