
Stanford ਨੇ ਕਿਹਾ, “ਨਤੀਜੇ ਲਗਭਗ ਉਸੇ ਤਰ੍ਹਾਂ ਆ ਰਹੇ ਹਨ, ਜਿਵੇਂ ਅਸੀਂ ਸੋਚਿਆ ਸੀ। ਮੁਕਾਬਲਾ ਬੇਹੱਦ ਫਸਵਾਂ ਹੈ। ਅਜੇ ਵੱਡੀ ਗਿਣਤੀ ਵਿੱਚ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ ਅਤੇ Special Votes ਵੀ ਗਿਣੀਆਂ ਜਾਣੀਆਂ ਹਨ। ਇਸ ਲਈ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ National Party ਅਜੇ ਵੀ Opportunity Party ਨਾਲ ਗੱਠਜੋੜ ਨਾ ਕਰਨ ਦੇ ਆਪਣੇ ਫ਼ੈਸਲੇ ‘ਤੇ ਕਾਇਮ ਹੈ, ਤਾਂ ਉਨ੍ਹਾਂ ਨੇ Mark Mitchell ਦੇ ਪਹਿਲਾਂ ਦਿੱਤੇ ਬਿਆਨ ਦਾ ਹਵਾਲਾ ਦਿੱਤਾ। Mitchell ਨੇ ਸੰਕੇਤ ਦਿੱਤਾ ਸੀ ਕਿ ਲੋੜ ਪੈਣ ‘ਤੇ ਗੱਲਬਾਤ ਦਾ ਰਸਤਾ ਖੁੱਲ੍ਹਾ ਹੋ ਸਕਦਾ ਹੈ।
Opportunity Party ਦੇ ਆਗੂ Wong ਨਾਲ ਸੰਪਰਕ ਕਰਨ ਬਾਰੇ Stanford ਨੇ ਕਿਹਾ ਕਿ ਇਹ ਫ਼ੈਸਲਾ Christopher Luxon ਕਰਨਗੇ।
ਉਨ੍ਹਾਂ ਕਿਹਾ, “ਮੈਨੂੰ ਯਕੀਨ ਹੈ ਕਿ ਸਾਡੇ ਆਗੂ Christopher Luxon ਖ਼ੁਦ ਉਨ੍ਹਾਂ ਨੂੰ ਫ਼ੋਨ ਕਰਨਗੇ।”
National Party ਦੀਆਂ Party Votes ਵਿੱਚ ਆਈ ਵੱਡੀ ਗਿਰਾਵਟ ਦੇ ਬਾਵਜੂਦ Stanford ਨੇ Christopher Luxon ਦੀ ਲੀਡਰਸ਼ਿਪ ਦਾ ਸਮਰਥਨ ਕੀਤਾ।
ਉਨ੍ਹਾਂ ਕਿਹਾ ਕਿ ਦੋਵੇਂ ਵੱਡੀਆਂ ਪਾਰਟੀਆਂ ਦੀ ਸਥਿਤੀ ਪਿਛਲੀਆਂ ਚੋਣਾਂ ਵਰਗੀ ਨਹੀਂ ਹੈ, ਜਦਕਿ ਛੋਟੀਆਂ ਪਾਰਟੀਆਂ ਦਾ ਪ੍ਰਦਰਸ਼ਨ ਕਾਫ਼ੀ ਬਿਹਤਰ ਦਿਖਾਈ ਦੇ ਰਿਹਾ ਹੈ।
**ਹਾਲਾਂਕਿ, ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ Labour Party ਦਾ ਮੌਜੂਦਾ Party Vote ਫ਼ੀਸਦ 2023 ਦੀਆਂ ਚੋਣਾਂ ਦੇ ਮੁਕਾਬਲੇ ਕੁਝ ਵੱਧ ਹੈ।**



