ਨਿਊਜੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ John Key ਨੇ ਨਿਊਜ਼ੀਲੈਂਡ ਨੂੰ ਦੱਸਿਆ “ਦੱਖਣ ਦਾ Canada”, ਵਧਦੇ Brain Drain ‘ਤੇ ਜਤਾਈ ਚਿੰਤਾ

Brain Drainਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ Sir John Key ਨੇ ਦੇਸ਼ ਤੋਂ ਵਧ ਰਹੇ ਹੁਨਰਮੰਦ ਲੋਕਾਂ ਦੇ ਪਲਾਇਨ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨੂੰ Ireland ਅਤੇ Poland ਵਰਗੇ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਦੇਸ਼ ਵਿੱਚ ਰੋਕਣ ਲਈ ਖਾਸ ਪ੍ਰੋਤਸਾਹਨ ਯੋਜਨਾਵਾਂ ਲਾਗੂ ਕੀਤੀਆਂ ਸਨ। John Key ਨੇ ਕਿਹਾ ਕਿ ਉੱਚੀਆਂ ਤਨਖਾਹਾਂ ਅਤੇ ਵਧੀਆ ਮੌਕਿਆਂ ਕਾਰਨ ਵੱਡੀ ਗਿਣਤੀ ਵਿੱਚ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਵੱਲ ਰੁਖ ਕਰ ਰਹੇ ਹਨ, ਜਿਸ ਕਾਰਨ ਦੇਸ਼ ਵਿੱਚ “Brain Drain” ਦੀ ਸਮੱਸਿਆ ਹੋਰ ਗੰਭੀਰ ਬਣਦੀ ਜਾ ਰਹੀ ਹੈ।

ਉਨ੍ਹਾਂ ਨੇ ਨਿਊਜ਼ੀਲੈਂਡ ਨੂੰ “ਦੱਖਣ ਦਾ Canada” ਕਹਿੰਦੇ ਹੋਏ ਕਿਹਾ ਕਿ ਦੇਸ਼ ਨੂੰ ਹੁਨਰਮੰਦ ਅਤੇ ਨੌਜਵਾਨ ਵਰਕਫੋਰਸ ਨੂੰ ਰੋਕਣ ਲਈ ਹੋਰ ਪ੍ਰਭਾਵਸ਼ਾਲੀ ਨੀਤੀਆਂ ਬਣਾਉਣੀਆਂ ਪੈਣਗੀਆਂ। ਰਿਪੋਰਟ ਮੁਤਾਬਕ ਇਸ ਸਮੇਂ ਹਰ ਰੋਜ਼ ਕਰੀਬ 112 ਨਿਊਜ਼ੀਲੈਂਡ ਵਾਸੀ Tasman ਪਾਰ ਕਰਕੇ ਆਸਟ੍ਰੇਲੀਆ ਜਾ ਰਹੇ ਹਨ। ਵਧੀਆ ਕਮਾਈ, ਕਰੀਅਰ ਮੌਕੇ ਅਤੇ ਜੀਵਨ ਮਿਆਰ ਨੂੰ ਇਸ ਵੱਡੇ ਮਾਈਗ੍ਰੇਸ਼ਨ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

John Key ਦਾ ਮੰਨਣਾ ਹੈ ਕਿ ਜੇ ਨਿਊਜ਼ੀਲੈਂਡ ਨੇ ਸਮੇਂ ਸਿਰ ਕਦਮ ਨਾ ਚੁੱਕੇ ਤਾਂ Skilled Workers ਦੀ ਘਾਟ ਭਵਿੱਖ ਵਿੱਚ ਦੇਸ਼ ਦੀ ਅਰਥਵਿਵਸਥਾ ਅਤੇ ਕਈ ਉਦਯੋਗਾਂ ‘ਤੇ ਵੱਡਾ ਅਸਰ ਪਾ ਸਕਦੀ ਹੈ।

Share it :
error: Content is protected !!