
ਮੈਲਬੋਰਨ (ਹਰਪ੍ਰੀਤ ਸਿੰਘ) – ਆਪਣੇ ਸਿਰਫ ਚੌਥੇ ਟੈਸਟ ਵਿੱਚ ਨਿਤੀਸ਼ ਕੁਮਾਰ ਨੇ ਬੀਤੇ ਦਿਨੀ 8ਵੇਂ ਨੰਬਰ ‘ਤੇ ਖੇਡਦਿਆਂ ਇੰਡੀਆ ਲਈ ਸ਼ਾਨਦਾਰ ਸੈਂਕੜਾ ਜੜਿਆ ਤੇ ਇੰਡੀਆ ਨੂੰ 359 ਦੇ ਸਨਮਾਨਜਣਕ ਸਕੋਰ ‘ਤੇ ਪਹੁੰਚਾਇਆ, ਜੇ ਨੀਤੀਸ਼ ਸੈਂਕੜਾ ਨਾ ਮਾਰਦਾ ਤਾਂ ਹਾਲਾਤ ਕਾਫੀ ਬੁਰੇ ਸਾਬਿਤ ਹੋ ਸਕਦੇ ਸਨ, ਪਰ ਖੈਰ ਨੀਤੀਸ਼ ਨੇ ਸੈਂਕੜਾ ਮਾਰਿਆ ਤੇ ਇਸ ਸ਼ਾਨਦਾਰ ਵਾਰੀ ਲਈ ਨਾ ਸਿਰਫ ਪੂਰਾ ਮੈਦਾਨ, ਬਲਕਿ ਆਸਟ੍ਰੇਲੀਆ ਟੀਮ ਨੇ ਵੀ ਤਾੜੀਆਂ ਮਾਰਕੇ ਉਸਨੂੰ ਵਧਾਈ ਦਿੱਤੀ ਤੇ ਸਭ ਤੋਂ ਵੱਡੀ ਭਾਵੁਕ ਖੁਸ਼ੀ ਉਸ ਪਿਓ ਲਈ ਸੀ, ਜੋ ਆਪਣੇ ਪੁੱਤ ਨੂੰ ਇਸ ਮੈਦਾਨ ਵਿੱਚ ਖੇਡਦਾ ਦੇਖ ਰਿਹਾ ਸੀ ਤੇ ਆਉਣ ਵਾਲੇ ਸਮੇਂ ਵਿੱਚ ਪੁੱਤ ਨੂੰ ਸਟਾਰ ਖਿਡਾਰੀ ਦੇ ਰੂਪ ਵਿੱਚ ਟੀਮ ਇੰਡੀਆ ਦਾ ਅਹਿਮ ਹਿੱਸਾ ਬਣਦਾ ਦੇਖ ਰਿਹਾ ਸੀ। ਪਿਓ ਦੀਆਂ ਅੱਖਾਂ ਦੇ ਹੰਝੂ ਕੈਮਰੇ ਵਿੱਚ ਵੀ ਕੈਦ ਹੋਏ ਤੇ ਸ਼ਾਇਦ ਇਨ੍ਹਾਂ ਹੰਝੂਆਂ ਨੇ ਕਈਆਂ ਨੂੰ ਭਾਵੁਕ ਵੀ ਕੀਤਾ ਹੋਏ।



