3 ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਵਾਇਪਾਪਾ ਵਿਖੇ ਸਟੇਟ ਹਾਈਵੇਅ 10 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 30 ਸਾਲਾ ਨਰਸ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕਾ ਦਾ ਨਾਮ ਮੈਂਡੀ ਰੀਟਾ ਸਿੰਪਸਨ ਸੀ। ਹਾਦਸੇ ਮੌਕੇ ਉਸਦਾ ਪਤੀ, 3 ਬੱਚੇ, ਉਮਰ 2,7 ਅਤੇ 12 ਸਾਲ ਵੀ ਉਸਦੇ ਨਾਲ ਸਨ। ਹਾਦਸਾ 2 ਕਾਰਾਂ ਦੇ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਹੈ। ਰੀਟਾ ਕੈਰੀਕੈਰੀ ਦੇ ਬੇਅ ਆਫ ਆਈਲੈਂਡਸ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ।

Share it :
error: Content is protected !!