
ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਵਿੱਚ ਬੀਤੇ ਹਫਤੇ ਕਤਲ ਹੋਈ ਸੀਨੀਅਰ ਸਾਰਜੇਂਟ ਲਿਨ ਫਲੇਮਿੰਗ ਨੂੰ ਯਾਦ ਕਰਦਿਆਂ ਅੱਜ ਨਿਊਜੀਲੈਂਡ ਭਰ ਵਿੱਚ ਪੁਲਿਸ ਅਧਿਕਾਰੀਆਂ ਵਲੋਂ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ, ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਆਮ ਲੋਕਾਂ ਅਤੇ ਪੁਲਿਸ ਨੇ ਪੁੱਜ ਲਿਨ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਮਿੰਟ ਦਾ ਮੋਨ ਵਰਤ ਰੱਖਿਆ। ਲਿਨ ਫਲੇਮਿੰਗ ਨੂੰ 1 ਜਨਵਰੀ ਦੀ ਰਾਤ ਨੂੰ ਇੱਕ ਵਿਅਕਤੀ ਵਲੋਂ ਕਾਰ ਨਾਲ ਟੱਕਰ ਮਾਰਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲਿਨ ਦੀ ਮੌਤ ਹੋ ਗਈ, ਇਸ ਘਟਨਾ ਵਿੱਚ ਇੱਕ ਹੋਰ ਪੁਲਿਸ ਅਧਿਕਾਰੀ ਵੀ ਬੁਰੀ ਤਰ੍ਹਾਂ ਜਖਮੀ ਹੋਇਆ ਸੀ। ਦੋਸ਼ੀ ਡਰਾਈਵਰ ਨੂੰ ਪੁਲਿਸ ਨੇ ਟੇਜ਼ਰ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਸੀ।



