
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਫਲੀਂਡਰਜ਼ ਯੂਨੀਵਰਸਿਟੀ ਵਲੋਂ ਕੀਤੇ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਵਿਕਦੀਆਂ ਬਹੁਤੀਆਂ ਪੁਰਾਣੀਆਂ ਕਾਰਾਂ ਵਿੱਚ ਮੈਥ ਵਰਗੇ ਨਸ਼ੀਲੇ ਪਦਾਰਥਾਂ ਦੇ ਤੱਤ ਮਿਲਦੇ ਹਨ, ਇਹ ਤੱਤ ਕਾਫੀ ਖਤਰਨਾਕ ਪੱਧਰ ਤੱਕ ਪਾਏ ਜਾ ਰਹੇ ਹਨ ਤੇ ਕਾਰ ਵਰਤਣ ਵਾਲਿਆਂ ਵਿੱਚ ਸਿਹਤ ਸਬੰਧੀ ਵਿਕਾਰ ਪੈਦਾ ਕਰ ਸਕਦੇ ਹਨ। ਇਹ ਤੱਤ ਪਹਿਲੇ ਮਾਲਕਾਂ ਵਲੋਂ ਕਾਰਾਂ ਵਿੱਚ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਨਤੀਜਾ ਹੈ। ਮਾਹਿਰ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਪੁਰਾਣੀਆਂ ਗੱਡੀਆਂ ਦੀ ਵਿਕਰੀ ਤੋਂ ਪਹਿਲਾਂ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਟੈਸਟਿੰਗ ਜਰੂਰੀ ਹੋਣੀ ਚਾਹੀਦੀ ਹੈ ਤਾਂ ਜੋ ਨਵੇਂ ਮਾਲਕਾਂ ਲਈ ਕੋਈ ਸਿਹਤ ਸਬੰਧੀ ਦਿੱਕਤ ਨਾ ਪੈਦਾ ਹੋਏ।



