ਆਸਟ੍ਰੇਲੀਆ ਵਿੱਚ ਨਵੇਂ ਸਾਲ ਮੌਕੇ ਸਭ ਤੋਂ ਪਹਿਲਾਂ ਪੈਦਾ ਹੋਈ ‘ਰੇਮੀ’

ਮਾਪੇ ਸਨ ਨਵਾਂ ਸਾਲ ਮਨਾਉਣ ਦੀ ਤਿਆਰੀ ਵਿੱਚ, ਪਰ ਰੇਮੀ ਨੇ ਸਭ ਨੂੰ ਕੀਤਾ ਹੈਰਾਨ

ਮੈਲਬੋਰਨ (ਹਰਪ੍ਰੀਤ ਸਿੰਘ) – ਨਵੇਂ ਸਾਲ ਮੌਕੇ ਆਸਟ੍ਰੇਲੀਆ ਵਿੱਚ ਸਭ ਤੋਂ ਪਹਿਲਾਂ ਜੋ ਬੱਚਾ ਪੈਦਾ ਹੋਇਆ ਹੈ, ਉਹ ਨਿਊ ਸਾਊਥ ਵੇਲਜ਼ ਦੇ ਕੋਮਬੋਇਨ ਦੇ ਰਹਿਣ ਵਾਲੇ ਜੁ-ਲਿਂਗ ਹੇਆਂਗ ਤੇ ਲਿਏਮ ਵਾਲਸ਼ ਘਰ ਨਵੇਂ ਸਾਲ ਚੜਣ ਦੇ ਕੁਝ ਸਮੇਂ ਬਾਅਦ 12.05 ‘ਤੇ ਪੈਦਾ ਹੋਈ ਹੈ। ਰੇਮੀ ਦੇ ਮਾਪੇ ਹੈਰਾਨ ਹਨ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਮਿਥੇ ਸਮੇਂ ਤੋਂ 2 ਹਫਤੇ ਪਹਿਲਾਂ ਜਨਮ ਲੈਕੇ ਹੈਰਾਨ ਕਰ ਦਿੱਤਾ ਹੈ, ਜਦਕਿ ਦੋਨੋਂ ਮਾਪੇ ਨਵਾਂ ਸਾਲ ਮਨਾਉਣ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ।
ਰੇਮੀ ਨੂੰ ਬੀਟਾ ਜੈਨਰੇਸ਼ਨ ਵੀ ਕਿਹਾ ਜਾ ਰਿਹਾ ਹੈ, ਜੋ ਉਨ੍ਹਾਂ ਬੱਚਿਆਂ ਵਿੱਚ ਸ਼ੁਮਾਰ ਹੋ ਸਕਦੀ ਹੈ, ਜਿਨ੍ਹਾਂ ਨੂੰ 22ਵੀਂ ਸਦੀ ਦੇਖਣ ਦਾ ਮੌਕਾ ਮਿਲੇ।

Share it :
error: Content is protected !!