
ਆਕਲੈਂਡ (ਹਰਪ੍ਰੀਤ ਸਿੰਘ) – ਪਿੱਛੇ ਜਿਹੇ ਜਦੋਂ ਰੋਟੋਰੂਆ ਰਹਿੰਦੀ 16 ਸਾਲਾਂ ਦੀ ਕੇਸੀ ਪੋਲ ਦੇ ਘਰਦਿਆਂ ਨੇ ਛੁੱਟੀਆਂ ਵਿੱਚ ਅਮਰੀਕਾ ਦੇ ਹਵਾਈ ਜਾਣਾ ਸੀ ਤਾਂ ਉਨ੍ਹਾਂ ਨੂੰ ਕੇਸੀ ਨੇ ਸਾਫ ਨਾਂਹ ਕਹਿ ਦਿੱਤੀ ਕਾਰਨ ਸੀ, ਕੇਸੀ ਉਹ ਰਿਕਾਰਡ ਬਨਾਉਣਾ ਚਾਹੁੰਦੀ ਹੈ, ਜੋ ਉਸਨੇ ਬੀਤੇ 11 ਸਾਲਾਂ ਤੋਂ ਬਰਕਰਾਰ ਰੱਖਿਆ ਹੈ। 5 ਸਾਲ ਦੀ ਉਮਰ ਵਿੱਚ ਸਕੂਲ ਸ਼ੁਰੂ ਕਰਨ ਤੋਂ ਬਾਅਦ ਅੱਜ ਤੱਕ ਉਸਨੇ ਆਪਣੇ ਕਿਸੇ ਵੀ ਸਕੂਲ ਵਿੱਚ ਛੁੱਟੀ ਨਹੀਂ ਕੀਤੀ ਤੇ ਉਹ ਅੱਗੇ ਵਿੱਚ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਕੇਸੀ, ਰੋਟੋਰੂਆ ਗਰਲਜ਼ ਹਾਈ ਸਕੂਲ ਦੀ ਸਾਲ 13 ਦੀ ਵਿਿਦਆਰਥਣ ਹੈ।
ਕੇਸੀ ਦੀ ਮਾਂ ਪੋਲਾ ਅਨੁਸਾਰ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ ਤੇ ਜਦੋਂ ਬੇਅ ਆਫ ਪਲੈਂਟੀ ਵਿੱਚ ਵਿਿਦਆਰਥੀਆਂ ਦੀ ਘੱਟ ਅਟੈਂਡੇਂਸ ਸਕੂਲ ਪ੍ਰਸ਼ਾਸ਼ਣ ਲਈ ਦਿੱਕਤ ਬਣੀ ਹੋਈ ਹੋਏ, ਉਸ ਵੇਲੇ ਉਨ੍ਹਾਂ ਦੀ ਧੀ ਦੂਜੇ ਬੱਚਿਆਂ ਲਈ ਇੱਕ ਰੋਲ-ਮੋਡਲ ਹੈ, ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੂੰ ਕੇਸੀ ਦੀ ਇਸ ਉਪਲਬਧੀ ਲਈ ਕਈ ਵਾਰ ਆਪਣੀਆਂ ਛੁੱਟੀਆਂ ਜਾਂ ਹੋਰ ਪ੍ਰੋਗਰਾਮ ਵੀ ਰੱਦ ਕਰਨੇ ਪਏ ਹਨ।



