
ਆਕਲੈਂਡ (ਹਰਪ੍ਰੀਤ ਸਿੰਘ) – ਰੋਟੋਰੂਆ ਮਿਊਜ਼ੀਅਮ ਵਿੱਚ ਚੱਲ ਰਹੇ ਰੇਨੋਵੇਸ਼ਨ ਦੇ ਕੰਮ ਦੌਰਾਨ ਇੱਕ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਹੈ, ਮਿਊਜ਼ੀਅਮ ਦੀ ਇਮਾਰਤ ਦੀ 1908 ਵਿੱਚ ਉਸਾਰੀ ਮੌਕੇ ਇੱਥੇ ਲਾਈਆਂ ਗਈਆਂ ਟੇਰਾਕੋਟਾ ਟਾਈਲਾਂ ਉਸੇੇ ਹਾਲਤ ਵਿੱਚ ਇੱਕ ਕੈਫੇ ਦੇ ਨੀਚਲੇ ਹਿੱਸੇ ਵਿੱਚ ਮਿਲੀਆਂ ਹਨ। ਰੋਟੋਰੂਆ ਮਿਊਜ਼ੀਅਮ ਇੱਕ ਕਲਾਸ ਵਨ ਹੈਰੀਟੇਜ ਬਿਲਡਿੰਗ ਦਾ ਦਰਜਾ ਰੱਖਦੀ ਹੈ। 2016 ਦੇ ਭੂਚਾਲ ਤੋਂ ਬਾਅਦ ਇਸ ਨੂੰ ਬੰਦ ਰੱਖਿਆ ਗਿਆ ਸੀ ਤੇ ਹੁਣ ਕਾਉਂਸਲ ਵਲੋਂ $15 ਮਿਲੀਅਨ ਦੀ ਲਾਗਤ ਨਾਲ ਇਸ ਦੀ ਰੇਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।



