
ਆਕਲੈਂਡ (ਹਰਪ੍ਰੀਤ ਸਿੰਘ) – ਰੋਟੋਰੂਆ ਦੇ ਜਸੂ ਮਤੀ ਭਾਣਾ ਨੂੰ ਆਪਣੇ ਕਿਰਾਏਦਾਰ ਨੂੰ ਲੰਬਾ ਸਮਾਂ ਮਾੜੇ ਹਲਾਤਾਂ ਵਾਲੇ ਘਰ ਵਿੱਚ ਰਹਿਣ ਨੂੰ ਮਜਬੂਰ ਕਰਨ ਦੇ ਚਲਦਿਆਂ $6195 ਅਦਾ ਕਰਨ ਦੇ ਹੁਕਮ ਹੋਏ ਹਨ, ਇਹ ਪੈਸੇ ਕਿਰਾਏਦਾਰ ਨੂੰ ਦਿੱਤੇ ਜਾਣਗੇ ਅਤੇ ਨਾਲ ਹੀ ਜਸੂ ਮਤੀ ਭਾਣਾ ਨੂੰ ਮਕਾਨ ਨੂੰ ਰਿਪੇਅਰ ਕਰਵਾਉਣ ਦੇ ਆਦੇਸ਼ ਵੀ ਹੋਏ ਹਨ। ਦਰਅਸਲ ਐਮ ਬੀ ਆਈ ਈ ਦੀ ਆਰੰਭੀ ਛਾਣਬੀਣ ਵਿੱਚ ਪਹਿਲਾਂ ਜਮੂ ਮਤੀ ਭਾਣਾ ਨੂੰ ਮਕਾਨ ਦੀ ਰਿਪੇਅਰ ਕਰਨ ਨੂੰ ਕਿਹਾ ਗਿਆ ਸੀ, ਪਰ ਜਸੂ ਮਤੀ ਭਾਣਾ ਨੇ ਰਿਪੇਅਰ ਨਹੀਂ ਕਰਵਾਈ ਤੇ ਉਸਤੋਂ ਬਾਅਦ ਕਾਰਵਾਈ ਕਰਦਿਆਂ ਇਹ ਫੈਸਲਾ ਸੁਣਾਇਆ ਗਿਆ।
ਘਰ ਵਿੱਚ ਜੋ ਖਾਮੀਆਂ ਪਾਈਆਂ ਗਈਆਂ ਸਨ, ਉਸ ਵਿੱਚ ਗਲੀ ਸੜੀ ਫਲੁਰਿੰਗ, ਲਟਕਦੇ ਹੋਏ ਸੀਲੰਿਗ ਪੇਨਲ, ਛੱਤ ਵਿੱਚ ਮੋਰੀ, ਬਾਥਰੂਮ ਵਿੱਚ ਪੱਖੇ ਦਾ ਨਾ ਹੋਣਾ, ਗੈਰੇਜ ਦੀ ਕਮਜੋਰ ਪਈ ਦੀਵਾਰ।



