
ਮੈਲਬੋਰਨ (ਹਰਪ੍ਰੀਤ ਸਿੰਘ) – ਬ੍ਰਿਸਬੇਨ ਦੀ ਇੱਕ ਮਾਂ ਨੂੰ ਪੁਲਿਸ ਨੇ ਇਸ ਲਈ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਸ ਵਲੋਂ ਆਪਣੀ ਨਿੱਕੀ ਬੱਚੀ ਨੂੰ ਸੋਸ਼ਲ ਮੀਡੀਆ ‘ਤੇ ਮਸ਼ਹੂਰ ਕਰਨ ਲਈ ਗੈਰ-ਜਰੂਰੀ ਦਵਾਈਆਂ ਦਿੱਤੀਆਂ ਤੇ ਜਦੋਂ ਬੱਚੀ ਬਿਮਾਰ ਸੀ ਤਾਂ ਉਸ ਨੇ ਬੱਚੀ ਦੀ ਬਿਮਾਰੀ ਦੀ ਹਾਲਤ ਦਾ ਲਾਹਾ ਲੈਕੇ ਗੋਫੰਡਮੀ ‘ਤੇ $60,000 ਵੀ ਇੱਕਠੇ ਕੀਤੇ, ਜੋ ਹੁਣ ਗੋਫੰਡਮੀ ਡੋਨੇਟ ਕਰਨ ਵਾਲਿਆਂ ਨੂੰ ਵਾਪਿਸ ਕਰ ਰਿਹਾ ਹੈ। ਇਸ ਵੇਲੇ 34 ਸਾਲਾ ਦੋਸ਼ੀ ਮਹਿਲਾ ਪੁਲਿਸ ਹਿਰਾਸਤ ਵਿੱਚ ਹੈ ਅਤੇ ਕੱਲ ਬ੍ਰਿਸਬੇਨ ਮੈਜੀਸਟ੍ਰੇਟ ਕੋਲ ਉਸਦੀ ਪੇਸ਼ੀ ਕਰਵਾਈ ਜਾਏਗੀ।



