
ਆਕਲੈਂਡ (ਹਰਪ੍ਰੀਤ ਸਿੰਘ) – ਸੋਲੋਮਨ ਏਅਰਲਾਈਨਜ਼ ਜੋ ਕਿ ਆਸਟ੍ਰੇਲੀਆ ਨਿਊਜੀਲੈਂਡ ਵਿਚਾਲੇ ਪਹਿਲੀ ਵਾਰ ਸਿੱਧੀਆਂ ਸੇਵਾਵਾਂ ਦੇਣ ਜਾ ਰਹੀ ਹੈ, ਵਲੋਂ ਸਸਤੇ ਰੇਟਾਂ ਨਾਲ ਯਾਤਰੀਆਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕੀਤੀ ਗਈ ਹੈ। ਏਅਰਲਾਈਨ ਆਕਲੈਂਡ ਤੋਂ ਬ੍ਰਿਸਬੇਨ ਦੀ ਸਿੱਧੀ ਯਾਤਰਾ ਲਈ ਸਿਰਫ $238 (ਵਨ ਵੇਅ) ਚਾਰਜ ਕਰ ਰਹੀ ਹੈ ਤੇ ਯਾਤਰਾਵਾਂ ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਰਿਟਰਨ ਦੀਆਂ ਟਿਕਟਾਂ $513 ਵਿੱਚ ਮਿਲ ਰਹੀਆਂ ਹਨ। ਇਹ ਹਵਾਈ ਸੇਵਾ ਹਫਤੇ ਵਿੱਚ ਇੱਕ ਵਾਰ ਉਪਲਬਧ ਹੋਏਗੀ ਅਤੇ 21 ਫਰਵਰੀ ਤੋਂ ਪਹਿਲੀ ਉਡਾਣ ਭਰੀ ਜਾਏਗੀ।



