ਟੌਰੰਗਾ ਤੋਂ ਕੈਟੀ-ਕੈਟੀ ਤੱਕ ਲੱਗੇ ਟ੍ਰੈਫਿਕ ਦੇ 15 ਕਿਲੋਮੀਟਰ ਲੰਬੇ ਜਾਮ

ਆਕਲੈਂਡ (ਹਰਪ੍ਰੀਤ ਸਿੰਘ) – ਸਟੇਟ ਹਾਈਵੇਅ 2 ‘ਤੇ ਕਾਰ ਚਾਲਕ ਇਸ ਵੇਲੇ ਟ੍ਰੈਫਿਕ ਦੀ ਸੱਮਸਿਆ ਤੋਂ ਬਹੁਤ ਪ੍ਰੇਸ਼ਾਨ ਹਨ, ਕਾਰਨ ਹੈ ਇਸ ਮੁੱਖ ਮਾਰਗ ‘ਤੇ ਚੱਲ ਰਹੇ ਰੋਡਵਰਕ। ਇੱਕ ਕਾਰ ਚਾਲਕ ਅਨੁਸਾਰ ਤਾਂ ਇਹ ਜਾਮ 15 ਕਿਲੋਮੀਟਰ ਤੱਕ ਲੰਬੇ ਹੋ ਜਾਂਦੇ ਹਨ ਤੇ ਦੂਜੇ ਪਾਸੇ ਐਨ ਜੈਡ ਟ੍ਰਾਂਸਪੋਰਟ ਅਨੁਸਾਰ ਇਸ ਵੇਲੇ ਸਟੇਟ ਹਾਈਵੇਅ 2 ‘ਤੇ ਚੀਪਸੀਲ ਦਾ ਕੰਮ ਚੱਲ ਰਿਹਾ ਹੈ, ਜੋ ਸੜਕ ਦੀ ਵਾਟਰਪਰੂਫਿੰਗ ਲਈ ਜਰੂਰੀ ਹੈ, ਹਾਲਾਂਕਿ ਬਹੁਤਾ ਸਮਾਂ ਇਹ ਕੰਮ ਰਾਤ ਨੂੰ ਕੀਤਾ ਜਾਂਦਾ ਹੈ, ਪਰ 24 ਘੰਟੇ ਲਈ ਇਸ ਟਰੀਟਮੈਂਟ ਨੂੰ ਸੁੱਕਣ ਦਾ ਸਮਾਂ ਲੱਗਦਾ ਹੈ ਤੇ ਤੱਦ ਤੱਕ ਘਟਾਈ ਗਈ ਰਫਤਾਰ ਸੀਮਾ ਅਮਲ ਵਿੱਚ ਰਹਿੰਦੀ ਹੈ, ਜੋ ਜਾਮ ਦਾ ਕਾਰਨ ਬਣਦੀ ਹੈ।

Share it :
error: Content is protected !!