
ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਸਿਡਨੀ ਰੇਲ ਯੂਨੀਅਨਾਂ ਦੇ ਹਜਾਰਾਂ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਦੇ ਚਲਦਿਆਂ ਹਜਾਰ ਦੇ ਕਰੀਬ ਟਰੇਨਾਂ ਰੱਦ ਕਰਨੀਆਂ ਪਈਆਂ, ਜਿਸ ਕਾਰਨ ਲੱਖਾਂ ਯਾਤਰੀਆਂ ਨੂੰ ਖੱਜਲ-ਖੁਆਰੀ ਝੱਲਣੀ ਪਈ, ਇਹ ਖੱਜਲ-ਖੁਆਰੀ ਅੱਜ ਵੀਰਵਾਰ ਵੀ ਯਾਤਰੀਆਂ ਨੂੰ ਝੱਲਣੀ ਪੈ ਰਹੀ ਹੈ। ਰੇਲ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਐਨ ਐਸ ਡਬਲਿਯੂ ਵਿਚਾਲੇ ਇਹ ਤਣਾਤਣੀ ਬਣੀ ਹੋਈ ਹੈ ਤੇ ਸੂਬਾ ਸਰਕਾਰ ਨੇ ਹੁਣ ਫੇਅਰ ਵਰਕ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਆਉਣ ਦੀ ਬੇਨਤੀ ਕੀਤੀ ਹੈ।



