ਤਸਮਾਨੀਆ ਵਿੱਚ ਨਵੇਂ ਸਪੀਡ ਕੈਮਰਿਆਂ ਨਾਲ ਪਹਿਲੇ ਹਫ਼ਤੇ ‘ਚ ਹੀ $41,000 ਦੇ ਜੁਰਮਾਨੇ

Tasmaniaਹੋਬਾਰਟ – ਤਸਮਾਨੀਆ ਵਿੱਚ ਹੋਬਾਰਟ ਦੇ ਨਵੇਂ ਬਣੇ ਬ੍ਰਿਜਵਾਟਰ ਬ੍ਰਿਜ ‘ਤੇ ਲਗੇ ਸਪੀਡ ਕੈਮਰਿਆਂ ਨੇ ਕਾਰਵਾਈ ਦੇ ਸਿਰਫ਼ ਪਹਿਲੇ ਹਫ਼ਤੇ ਵਿੱਚ ਹੀ ਡਰਾਈਵਰਾਂ ਨੂੰ $41,000 ਤੋਂ ਵੱਧ ਦੇ ਜੁਰਮਾਨੇ ਲਗਾ ਦਿੱਤੇ ਹਨ। ਡਿਪਾਰਟਮੈਂਟ ਆਫ਼ ਸਟੇਟ ਗ੍ਰੋਥ ਮੁਤਾਬਕ, 1 ਅਗਸਤ ਤੋਂ 7 ਅਗਸਤ ਦੇ ਦਰਮਿਆਨ 246 ਡਰਾਈਵਰਾਂ ਨੂੰ ਤੇਜ਼ ਰਫ਼ਤਾਰ ਲਈ ਫੜਿਆ ਗਿਆ। ਇਨ੍ਹਾਂ ਵਿੱਚ ਛੋਟੇ ਉਲੰਘਨਾਂ ਲਈ $102.50 ਦੇ ਜੁਰਮਾਨੇ ਤੋਂ ਲੈ ਕੇ ਵੱਡੀਆਂ ਉਲੰਘਨਾਂ ਲਈ $1,100 ਤੋਂ ਵੱਧ ਦੇ ਜੁਰਮਾਨੇ ਸ਼ਾਮਲ ਸਨ।

$786 ਮਿਲੀਅਨ ਦੀ ਲਾਗਤ ਨਾਲ ਬਣਿਆ 1.2 ਕਿਲੋਮੀਟਰ ਲੰਮਾ ਬ੍ਰਿਜਵਾਟਰ ਬ੍ਰਿਜ ਜੂਨ ਮਹੀਨੇ ਵਿੱਚ ਖੋਲ੍ਹਿਆ ਗਿਆ ਸੀ। ਇਸ ਪੁਲ ‘ਤੇ ਆਧੁਨਿਕ ਸਪੀਡ ਮਾਨੀਟਰਿੰਗ ਸਿਸਟਮ ਲਗਾਇਆ ਗਿਆ ਜੋ ਹੋਬਾਰਟ ਦੇ ਤਸਮਾਨ ਬ੍ਰਿਜ ‘ਤੇ ਲਗੇ ਕੈਮਰਿਆਂ ਵਰਗਾ ਹੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਨਵੇਂ ਕੈਮਰਿਆਂ ਨੇ ਪਹਿਲੇ ਹਫ਼ਤੇ ‘ਚ ਹੀ ਵਧੀਆ ਨਤੀਜੇ ਦਿੱਤੇ ਹਨ। “ਅਸੀਂ ਖੁਸ਼ ਹਾਂ ਕਿ ਟੈਸਟਿੰਗ ਪੀਰੀਅਡ ਨਾਲੋਂ ਤੁਲਨਾ ਕਰਨ ‘ਤੇ ਸਪੀਡਿੰਗ ਘਟਨਾਵਾਂ ‘ਚ ਕਰੀਬ 70 ਪ੍ਰਤੀਸ਼ਤ ਕਮੀ ਆਈ ਹੈ,” ਵਿਭਾਗ ਦੇ ਬੁਲਾਰੇ ਨੇ ਕਿਹਾ।

246 ਵਿੱਚੋਂ ਲਗਭਗ ਅੱਧੇ ਡਰਾਈਵਰ 10 ਕਿਮੀ/ਘੰਟਾ ਤੋਂ ਘੱਟ ਦੀ ਹੱਦ ਤੋਂ ਵੱਧ ਗਏ ਸਨ, ਜਿਨ੍ਹਾਂ ਨੂੰ $102.50 ਦਾ ਜੁਰਮਾਨਾ ਅਤੇ ਦੋ ਡੀਮੇਰਿਟ ਪੌਇੰਟ ਲੱਗੇ। ਦੂਜੇ ਪਾਸੇ, ਦੋ ਡਰਾਈਵਰ 45 ਕਿਮੀ/ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਫੜੇ ਗਏ। ਸਭ ਤੋਂ ਵੱਡਾ ਉਲੰਘਣਕਾਰੀ 135 ਕਿਮੀ/ਘੰਟਾ ਦੀ ਰਫ਼ਤਾਰ ਨਾਲ ਫੜਿਆ ਗਿਆ, ਜਿਸ ਨੂੰ $1,178 ਦਾ ਜੁਰਮਾਨਾ ਅਤੇ ਛੇ ਡੀਮੇਰਿਟ ਪੌਇੰਟ ਮਿਲੇ।

ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਥੋੜ੍ਹੀ ਜਿਹੀ ਸਪੀਡਿੰਗ ਵੀ ਖ਼ਤਰਨਾਕ ਹੈ। ਇਹ ਪੁਲ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਤਸਮਾਨੀਆ ਦੇ ਪ੍ਰੀਮੀਅਰ ਜੇਰਮੀ ਰਾਕਲਿਫ਼ ਵੱਲੋਂ 1 ਜੂਨ ਨੂੰ ਖੋਲ੍ਹਿਆ ਗਿਆ ਸੀ। ਉਸੇ ਦਿਨ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਡਰਾਈਵਰ ਨੇ ਬਰਨਆਉਟ ਕੀਤੇ, ਜਿਸ ਦੀਆਂ ਅਧਿਕਾਰੀਆਂ ਨੇ ਕੜੀ ਨਿੰਦਾ ਕੀਤੀ।

ਸੈਂਸਿਸ ਗੈਟਸੋ ਕੈਮਰਾ ਸਿਸਟਮ, ਜੋ ਇਸ ਸਾਲ ਤਸਮਾਨੀਆ ਵਿੱਚ ਲਿਆਂਦਾ ਗਿਆ, ਪੁਰਾਣੇ 1990 ਦੇ ਦਹਾਕੇ ਦੇ ਕੈਮਰਿਆਂ ਦੀ ਥਾਂ ਲਗਾਇਆ ਗਿਆ ਹੈ। ਨਵੀਂ ਟੈਕਨਾਲੋਜੀ ਆਉਣ ਤੋਂ ਬਾਅਦ ਰਾਜ ਭਰ ਵਿੱਚ ਸੜਕ ਸੁਰੱਖਿਆ ਹੋਰ ਸਖ਼ਤ ਬਣਦੀ ਜਾ ਰਹੀ ਹੈ।

Share it :
error: Content is protected !!