ਟਿਕਟਾਕ ‘ਤੇ ਪਾਬੰਦੀ ਦਾ ਖਤਰਾ: ਅਮਰੀਕਾ ਵਿੱਚ ਸੰਕਟ ਅਤੇ ਆਸਟ੍ਰੇਲੀਆ ‘ਤੇ ਅਸਰ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਅਮਰੀਕਾ ਵਿੱਚ ਟਿਕਟਾਕ ਵਰਤੋਂਕਾਰਾਂ ਚੀਨੀ ਐਪ ‘ਤੇ ਪਾਬੰਦੀ ਦੀ ਸੰਭਾਵਨਾ ਕਾਰਨ ਕਾਫ਼ੀ ਨਿਰਾਸ਼ ਹਨ । ਅਮਰੀਕੀ ਸਪ ਰੀਮ ਕੋਰਟ ਵੱਲੋਂ ਇੱਕ ਕਾਨੂੰਨ ਨੂੰ ਸਹੀ ਠਹਿਰਾਇਆ ਗਿਆ ਹੈ, ਜਿਸ ਵਿੱਚ ਇਸਦੇ ਮਾਲਕਾਂ, ਬਾਈਟਡਾਂਸ ਨੂੰ ਐਪ ਵੇਚਣ ਲਈ ਕਿਹਾ ਗਿਆ ਹੈ। ਐਪ ਨੂੰ ਬੰਦ ਕਰਨ ਦੀ ਯੋਜਨਾ ਐਤਵਾਰ ਤੋਂ ਲਾਗੂ ਹੋ ਸਕਦੀ ਹੈ, ਜਿਸ ਕਰਕੇ ਕਰੀਬ 170 ਮਿਲੀਅਨ ਅਮਰੀਕੀ ਵਰਤੋਂਕਾਰਾਂ ਲਈ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਰਾਸ਼ਟਰੀ ਸੁਰੱਖਿਆ ਦੇ ਚਿੰਤਾ
ਸਪ੍ਰੀਮ ਕੋਰਟ ਨੇ ਟਿਕਟਾਕ ਦੇ ਵੱਡੇ ਪੈਮਾਨੇ ਤੇ ਡਾਟਾ ਇਕੱਠਾ ਕਰਨ ਅਤੇ “ਵਿਦੇਸ਼ੀ ਕੰਟਰੋਲ ਦੇ ਸੰਭਾਵ” ਨੂੰ ਇਸ ਕਾਨੂੰਨ ਦਾ ਮੁੱਖ ਕਾਰਨ ਦੱਸਿਆ। ਸਿਆਸਤਦਾਨਾਂ ਦਾ ਦਾਅਵਾ ਹੈ ਕਿ ਚੀਨ ਟਿਕਟਾਕ ਨੂੰ ਗਲਤ ਮਕਸਦਾਂ ਲਈ ਵਰਤ ਸਕਦਾ ਹੈ, ਜਿਵੇਂ ਕਿ ਜਾਸੂਸੀ, ਡਾਟਾ ਛੇੜਛਾੜ ਅਤੇ ਲੋਕਾਂ ਦੀ ਨਿੱਜੀ ਜਿੰਦਗੀ ਨਾਲ ਖਿਲਵਾੜ ਆਦਿ ।

ਟਿਕਟਾਕ ਦੇ ਭਵਿੱਖ ‘ਤੇ ਡੋਨਾਲਡ ਟਰੰਪ ਦਾ ਫੈਸਲਾ
ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਸੋਮਵਾਰ ਨੂੰ ਅਹੁਦਾ ਸੰਭਾਲਣ ਵਾਲੇ ਹਨ, ਇਸ ਪਾਬੰਦੀ ਦੇ ਲਾਗੂ ਕਰਨ ਦਾ ਫੈਸਲਾ ਕਰਨਗੇ। ਹੁਣ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਇਹ ਫੈਸਲਾ ਟਰੰਪ ‘ਤੇ ਛੱਡ ਦਿੱਤਾ ਹੈ। ਟਰੰਪ ਨੇ ਕਿਹਾ, “ਮੈਂ ਟਿਕਟਾਕ ਦੇ ਭਵਿੱਖ ਬਾਰੇ ਫੈਸਲਾ ਕਰਾਂਗਾ, ਪਰ ਇਸਦੀ ਪੂਰੀ ਜਾਂਚ ਲਈ ਸਮਾਂ ਲਗੇਗਾ।”

ਜੇਕਰ ਪਾਬੰਦੀ ਲਾਗੂ ਹੋਈ ਤਾਂ ਟਿਕਟਾਕ ਨੂੰ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ ਅਤੇ ਨਵਾਂ ਡਾਊਨਲੋਡ ਨਹੀਂ ਹੋਵੇਗਾ। ਮੌਜੂਦਾ ਯੂਜਰ ਕੁਝ ਸਮੇਂ ਲਈ ਐਪ ਵਰਤ ਸਕਣਗੇ, ਪਰ ਬਗਾਂ ਨੂੰ ਫਿਕਸ ਨਾ ਕਰਨ ਅਤੇ ਨਵੇਂ ਅੱਪਡੇਟਾਂ ਦੇ ਬਿਨਾਂ, ਇਹ ਐਪ ਦੇਖਣ ਯੋਗ ਨਹੀਂ ਰਹੇਗਾ।

ਰੈਡਨੋਟ ਦੀ ਵਾਧੂ ਮੰਗ
ਜਦੋਂ ਕਿ ਟਿਕਟਾਕ ਦੇ ਭਵਿੱਖ ਬਾਰੇ ਅਸਪਸ਼ਟਤਾ ਹੈ, ਕਈ ਅਮਰੀਕੀ ਵਰਤੋਂਕਾਰ ਰੈਡਨੋਟ ‘ਨੂੰ ਹੁਣ ਬਦਲ ਮੰਨ ਰਹੇ ਹਨ । ਇਹ ਚੀਨੀ ਮੂਲ ਦਾ ਇੱਕ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜਿਸ ਨੂੰ “ਟਿਕਟਾਕ ਦੇ ਬਦਲ ” ਵਜੋਂ ਵੱਡੀ ਗਿਣਤੀ ‘ਚ ਵਰਤ ਰਹੇ ਹਨ।

ਆਸਟ੍ਰੇਲੀਆ ‘ਤੇ ਅਸਰ
ਜੇਕਰ ਅਮਰੀਕਾ ਵਿੱਚ ਟਿਕਟਾਕ ਬੰਦ ਹੋ ਜਾਂਦਾ ਹੈ, ਤਾਂ ਇਸਦਾ ਅਸਰ ਆਸਟ੍ਰੇਲੀਆ ਦੇ ਯੁਜਰਾਂ ਤੇ ਵੀ ਪਵੇਗਾ। ਅਮਰੀਕੀ ਵਰਤੋਂਕਾਰਾਂ ਵੱਲੋਂ ਨਵੀਂ ਸਮੱਗਰੀ ਅੱਪਲੋਡ ਨਾ ਕਰਨ ਕਰਕੇ ਆਸਟ੍ਰੇਲੀਆਈ ਇੰਫਲੂਐਸਰਾਂ, ਕਲਾਕਾਰਾਂ ਅਤੇ ਬ੍ਰਾਂਡਾਂ ਦਾ ਅਮਰੀਕੀ ਦਰਸ਼ਕ ਗੁਆਚ ਜਾਵੇਗਾ ਜਾਂ ਕਹਿ ਲਵੋ ਖਤਮ ਹੋ ਜਾਵੇਗਾ । 2020 ਤੋਂ ਸਰਕਾਰੀ ਅਧਿਕਾਰੀਆਂ ਦੇ ਡਿਵਾਈਸਾਂ ‘ਤੇ ਇਸ ਐਪ ‘ਤੇ ਪਾਬੰਦੀ ਹੈ, ਪਰ ਆਮ ਵਰਤੋਂਕਾਰਾਂ ਲਈ ਆਸਟ੍ਰੇਲੀਆਈ ਸਰਕਾਰ ਨੇ ਕੋਈ ਵੱਡਾ ਸਟੈਂਡ ਨਹੀਂ ਲਿਆ।

ਅੱਗੇ ਕੀ?
ਟਰੰਪ ਦੀ ਟੀਮ ਨੇ ਕਿਹਾ ਹੈ ਕਿ ਜੇ ਕੋਈ ਉਚਿਤ ਡੀਲ ਸਾਮ੍ਹਣੇ ਆਉਂਦੀ ਹੈ, ਤਾਂ ਟਿਕਟਾਕ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਪਰ ਬਾਈਟਡਾਂਸ ਦੇਇਨਕਾਰ ਕਾਰਨ, ਹਾਲੇ ਵੀ ਟਿਕਟਾਕ ਦਾ ਭਵਿੱਖ ਟਰੰਪ ਦੇ ਫੈਸਲੇ ‘ਤੇ ਨਿਰਭਰ ਕਰਦਾ ਹੈ। ਦੁਨੀਆ ਭਰ ਦੇ ਕਰੋੜਾ ਵਰਤੋਂਕਾਰ ਇਸ ਫੈਸਲੇ ਦੀ ਉਡੀਕ ਕਰ ਰਹੇ ਹਨ, ਜਿਸ ਨਾਲ ਸੋਸ਼ਲ ਮੀਡੀਆ ਦੇ ਭਵਿੱਖ ਵਿੱਚ ਵੱਡਾ ਬਦਲਾਅ ਆ ਸਕਦਾ ਹੈ।

Share it :
error: Content is protected !!