
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਉਪਨਗਰਾਂ ਵਿੱਚ ਰਿਹਾਇਸ਼ੀਆਂ ਦੀਆਂ ਗੱਡੀਆਂ ਦੇ ਟਾਇਰ ਫਾੜਣ ਵਾਲੇ ਦੀ ਤਸਵੀਰ ਕੈਮਰੇ ਵਿੱਚ ਕੈਦ ਹੋਈ ਹੈ, ਜਿਸਨੂੰ ਪੁਲਿਸ ਨੇ ਜਾਰੀ ਕੀਤਾ ਹੈ, ਇਹ ਤਸਵੀਰ ਵੈਂਗਾਪਰਾਰੋਆ ਦੇ ਰਵਿੰਦਰ ਨਾਯਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ, ਇਸੇ ਵਿਅਕਤੀ ਨੇ ਅੱਜ ਓਰੀਵਾ ਉਪਨਗਰ ਵਿੱਚ ਵੀ ਕਈ ਗੱਡੀਆਂ ਦੇ ਟਾਇਰ ਫਾੜੇ ਹਨ। ਪੁਲਿਸ ਇਸ ਨੂੰ ਗੰਭੀਰ ਦਰਜੇ ਦਾ ਅਪਰਾਧ ਦੱਸ ਰਹੀ ਹੈ ਤੇ ਦੋਸ਼ੀ ਦੀ ਭਾਲ ਵਿੱਚ ਹੈ। ਇਸ ਵਿਅਕਤੀ ਨੇ ਅੱਜ ਕਰੀਬ 11 ਗੱਡੀਆਂ ਦੇ ਟਾਇਰਾਂ ਨੂੰ ਨੁਕਸਾਨਿਆ ਹੈ।



