
ਮੈਲਬੋਰਨ (ਹਰਪ੍ਰੀਤ ਸਿੰਘ) – ਊਬਰ ਦੀ ਯਾਤਰਾ ਕਰਨ ਵਾਲੇ ਮੈਲਬੋਰਨ ਵਾਸੀ ਥੋੜਾ ਸਾਵਧਾਨ ਰਹਿਣ, ਕਿਉਂਕਿ ਐਪ ਗਲਿਚ ਕਾਰਨ ਯਾਤਰੀਆਂ ਤੋਂ ਟੋਲ ਰੋਡ ‘ਤੇ ਇੱਕ ਵਾਰ ਨਹੀਂ, 2 ਵਾਰ ਟੋਲ ਉਗਰਾਹਿਆ ਜਾ ਰਿਹਾ ਹੈ, ਇਸ ਦੀ ਜਾਣਕਾਰੀ ਇੱਕ ਯਾਤਰੀ ਵਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ ਤੇ ਕਈਆਂ ਹੋਰਾਂ ਨੇ ਵੀ ਅਜਿਹਾ ਹੋਣ ਦੀ ਗੱਲ ਆਖੀ ਹੈ। ਊਬਰ ਨੇ ਇਸ ਯਾਤਰੀਆਂ ਤੋਂ ਮੁਆਫੀ ਮੰਗੀ ਹੈ ਤੇ ਇਸ ਗਲਿੱਚ ਨੂੰ ਜਲਦ ਤੋਂ ਜਲਦ ਦਰੁਸਤ ਕਰਨ ਦੀ ਗੱਲ ਆਖੀ ਹੈ ਅਤੇ ਜਿਆਦਾ ਚਾਰਜ ਹੋਣ ਦੀ ਸੂਰਤ ਵਿੱਚ ਕਸਟਮਰ ਕੇਅਰ ਨਾਲ ਗੱਲ ਕਰਨ ਦੀ ਗੱਲ ਕਹੀ ਹੈ।



