
ਆਕਲੈਂਡ (ਹਰਪ੍ਰੀਤ ਸਿੰਘ) – ਯੂਨੀਸੇਫ ਦੀ ਅਮੀਰ ਦੇਸ਼ਾਂ ਦੀ ਤਾਜਾ ਜਾਰੀ ਸੂਚੀ, ਜਿਸ ਵਿੱਚ ਦੇਸ਼ਾਂ ਵਲੋਂ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਵਿੱਚ ਨਿਊਜੀਲੈਂਡ ਸਭ ਤੋਂ ਹੇਠਲੇ ਕ੍ਰਮ ਵਿੱਚ ਸ਼ਾਮਿਲ ਹੋਇਆ ਹੈ।ਭਾਵ ਦੂਜੇ ਦੇਸ਼ਾਂ ਦੇ ਮੁਕਾਬਲੇ ਵਿੱਚ ਨਿਊਜੀਲੈਂਡ ਦੇ ਬੱਚਿਆਂ ਨੂੰ ਉਹ ਸਾਂਭ-ਸੰਭਾਲ ਨਹੀਂ ਮਿਲ ਰਹੀ। ਨਿਊਜੀਲੈਂਡ ਸੂਚੀ ਵਿੱਚ 41 ਦੇਸ਼ਾਂ ਵਿੱਚੋਂ 35ਵੇਂ ਨੰਬਰ ‘ਤੇ ਹੈ। ਡਵੈਲਪ ਦੇਸ਼ਾਂ ਵਿੱਚ ਆਤਮ ਹੱਤਿਆਂ ਕਰਨ ਦੇ ਮਾਮਲੇ ਵਿੱਚ ਨਿਊਜੀਲੈਂਡ ਦੇ ਨੌਜਵਾਨ ਬੱਚੇ ਦੂਜੇ ਨੰਬਰ ‘ਤੇ ਹਨ, ਇਸ ਤੋਂ ਇਲਾਵਾ 15 ਸਾਲ ਦੇ ਬੱਚਿਆਂ ਤੱਕ ਸਿਰਫ 64% ਕੋਲ ਹੀ ਪੜ੍ਹਣ ਦੇ ਗੁਣ ਜਾਂ ਗਣਿਤ ਦੀ ਜਾਣਕਾਰੀ ਹੈ। ਮੈਂਟਲ ਵੇਲਬਿਂਗ ਦੇ ਮਾਮਲੇ ਵਿੱਚ ਨਿਊਜੀਲੈਂਡ 38ਵੇਂ ਨੰਬਰ ‘ਤੇ ਅਤੇ ਫਿਜੀਕਲ ਹੈਲਥ ਦੇ ਮਾਮਲੇ ਵਿੱਚ ਨਿਊਜੀਲੈਂਡ 33ਵੇਂ ਨੰਬਰ ‘ਤੇ ਹੈ।



