ਮੈਲਬੋਰਨ ਦੀ ਖਿਡੌਣਿਆਂ ਦੀ ਸ਼ਾਪ ‘ਤੇ ਲੱਗੇ ਵੇਪ ਉਤਪਾਦ ਵੇਚਣ ਦੇ ਦੋਸ਼, ਮਾਪਿਆਂ ਦੀ ਵਧੀ ਚਿੰਤਾ

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਮੁਨੀ ਪੋਂਡ ਟੋਏਲੈਂਡਸ ‘ਤੇ ਖਿਡੌਣਿਆਂ ਨਾਲ ਵੇਪਿੰਗ ਉਤਪਾਦ ਵੇਚਣ ਦੇ ਦੋਸ਼ ਲੱਗੇ ਹਨ ਤੇ ਇਸ ਨੂੰ ਲੈਕੇ ਮਾਪੇ ਵੀ ਕਾਫੀ ਚਿੰਤਾ ਵਿੱਚ ਹਨ। ਦਰਅਸਲ ਜੁਲਾਈ ਤੋਂ ਸਿਰਫ ਫਾਰਮੈਸੀਆਂ ਹੀ ਵੇਪਿੰਗ ਉਤਪਾਦ ਵੇਚ ਸਕਦੀਆਂ ਹਨ ਤੇ ਅਜਿਹੇ ਵਿੱਚ ਖਿਡੌਣਿਆਂ ਦੀ ਸ਼ਾਪ ਜਾਂ ਹੋਰ ਅਜਿਹੇ ਕਾਰੋਬਾਰ ਜਿੱਥੇ ਬੱਚੇ ਖ੍ਰੀਦਾਰੀ ਕਰਨ ਜਾਂਦੇ ਹਨ, ਉਨ੍ਹਾਂ ਦੇ ਮਾਪਿਆਂ ਲਈ ਕਾਪੀ ਚਿੰਤਾਜਣਕ ਹੈ।
ਆਸਟ੍ਰੇਲੀਅਨ ਅਸੋਸੀਏਸ਼ਨ ਆਫ ਕਨਵੀਨੀਅਂਸ ਸਟੋਰ ਦੇ ਸੀਈਓ ਥੀਓ ਫੁਕੋਰੇ ਅਨੁਸਾਰ ਨਵੀਂ ਵਿਕਟੋਰੀਅਨ ਲਾਇਸੈਂਸਿੰਗ ਸਕੀਮ ਇਨ੍ਹਾਂ ਸਭ ਤਰੁੱਟੀਆਂ ਨੂੰ ਖਤਮ ਕਰਨ ਵਿੱਚ ਸਹਾਈ ਹੋਏਗੀ। ਇਸ ਤੋਂ ਇਲਾਵਾ ਤੰਬਾਕੂ ਤੇ ਹੋਰ ਅਜਿਹੇ ਉਤਪਾਦਾਂ ਦੀ ਗੈਰਕਾਨੂੰਨੀ ਵਿਕਰੀ ‘ਤੇ ਰੋਕਥਾਮ ਲਈ ਨਵੇਂ ਸਾਲ ਵਿੱਚ ਕਾਨੂੰਨ ਵੀ ਲਿਆਉਂਦਾ ਜਾਏਗਾ, ਜਿਸ ਨਾਲ ਦੋਸ਼ੀ ਨੂੰ 7 ਸਾਲ ਤੱਕ ਦੀ ਸਜਾ ਤੇ 2.2 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕੇਗਾ।

Share it :
error: Content is protected !!