ਵਿਕਟੋਰੀਆ ਦੀ ਲੇਬਰ ਸਰਕਾਰ ਵੱਲੋਂ ਨਵੀਂ ਯੋਜਨਾ: ਪੈਟਰੋਲ ਦੀਆਂ ਕੀਮਤਾਂ ਬਾਰੇ ਵੱਡਾ ਐਲਾਨ ,ਲੋਕਾਂ ਨੂੰ ਮਿਲੇਗੀ ਰਾਹਤ

Victoria
Victoria Labor party new policy

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਵਿਕਟੋਰੀਆ ਦੀ ਲੇਬਰ ਸਰਕਾਰ ਨੇ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ *ਫੇਅਰ ਫਿਊਅਲ ਪਲੈਨ* ਦੇ ਤਹਿਤ, ਵਿਕਟੋਰੀਆ ਦੇ ਪੈਟਰੋਲ ਪੰਪ ਮਾਲਕਾਂ ਨੂੰ 24 ਘੰਟਿਆਂ ਲਈ ਪੈਟਰੋਲ ਦੀ ਕੀਮਤ ਇੱਕ ਮੁੱਲ ਤੇ ਹੀ ਰੱਖਣਾ ਹੋਵੇਗਾ ਉਹ ਇਸ ਤੋਂ ਪਹਿਲਾ ਇਸ ਨੂੰ ਬਦਲ ਨਹੀਂ ਸਕਣਗੇ । ਇਹ ਐਲਾਨ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਉਪਭੋਗਤਾ ਵਿਭਾਗ ਦੇ ਮੰਤਰੀ ਨਿਕ ਸਟੇਕੋਸ ਨੇ ਵਿੱਕਟੋਰੀਆ ਯੂਨੀਵਰਸਿਟੀ ਦੇ ਵੇਰਿਬੀ ਕੈਂਪਸ ‘ਚ ਕੀਤਾ।

ਇਸ ਯੋਜਨਾ ਅਧੀਨ, ਪੈਟਰੋਲ ਪੰਪ ਮਾਲਕਾਂ ਨੂੰ ਕੀਮਤਾਂ ਬਦਲਣ ਤੋਂ ਇੱਕ ਦਿਨ ਪਹਿਲਾਂ ਜਾਂ ਕਹਿ ਲਵੋ ਕਿ 24 ਘੰਟੇ ਪਹਿਲਾਂ ਜਾਣਕਾਰੀ ਦੇਣੀ ਪਵੇਗੀ। ਇਹ ਕੀਮਤਾਂ ਸਰਕਾਰ ਦੀ *ਸਰਵਿਸ ਵਿਕਟੋਰੀਆ ਐਪ* ਦੇ ਨਵੇਂ “ਫਿਊਅਲ ਫਾਈਂਨਡਰ” ਫੀਚਰ ‘ਤੇ ਦਰਸਾਈ ਜਾਣਗੀਆਂ। ਕੀਮਤ ਇਕ ਵਾਰ ਤੈਅ ਹੋਣ ਤੋਂ ਬਾਅਦ 24 ਘੰਟਿਆਂ ਲਈ ਸਥਿਰ ਰਹੇਗੀ, ਜਿਸ ਦੌਰਾਨ ਪੈਟਰੋਲ ਪੰਪ ਕੀਮਤ ਨਹੀਂ ਵਧਾ ਸਕਣਗੇ।

*ਆਸਟ੍ਰੇਲੀਆਨ ਕੰਪੀਟੀਸ਼ਨ ਐਂਡ ਕਨਜ਼ਯੂਮਰ ਕਮਿਸ਼ਨ (ACCC)* ਦੇ ਅੰਕੜਿਆਂ ਮੁਤਾਬਕ, ਜੇ ਡਰਾਈਵਰਾਂ ਨੇ ਹਮੇਸ਼ਾ ਸਭ ਤੋਂ ਸਸਤਾ ਪੈਟਰੋਲ ਲਿਆ ਹੋਵੇ, ਤਾਂ 2023 ਵਿੱਚ ਮੈਲਬਰਨ ਦੇ ਡਰਾਈਵਰ ਲਗਭਗ $333 ਦੀ ਬਚਤ ਕਰ ਸਕਦੇ ਸਨ।

ਪ੍ਰੀਮੀਅਰ ਐਲਨ ਨੇ ਕਿਹਾ, “ਸਾਡੀ ਯੋਜਨਾ ਦੇ ਤਹਿਤ ਤੁਸੀਂ ਆਪਣੀ ਦਫ਼ਤਰ ਜਾਂ ਰਾਹ ਵਿਚ ਪੈਣ ਵਾਲੇ ਹਰੇਕ ਪੈਟਰੋਲ ਪੰਪ ਦੀ ਅਗਲੇ ਦਿਨ ਦੀ ਕੀਮਤ ਵੇਖ ਸਕਦੇ ਹੋ ਅਤੇ ਆਪਣਾ ਫੈਸਲਾ ਲੈ ਸਕਦੇ ਹੋ। ਸਾਨੂੰ ਪਤਾ ਹੈ ਕਿ ਇਹ ਕੁਝ ਪਰਿਵਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰੇਗੀ, ਪਰ ਇਹ ਸਾਲਾਨਾ ਕਾਫ਼ੀ ਡਾਲਰ ਦੀ ਬਚਤ ਕਰ ਸਕਦੀ ਹੈ।”

ਫੇਅਰ ਫਿਊਅਲ ਪਲੈਨ 2025 ਵਿਚ ਹੋਲੀ ਹੋਲੀ ਲਾਗੂ ਕੀਤਾ ਜਾਵੇਗਾ, ਅਤੇ *ਫਿਊਅਲ ਫਾਈਨਡਰ ਫੀਚਰ* ਉਸੇ ਸਾਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਇਹ ਐਲਾਨ *ਵੇਰਿਬੀ ਬਾਈ-ਇਲੈਕਸ਼ਨ* ਤੋਂ ਪਹਿਲਾਂ ਕੀਤਾ ਗਿਆ ਹੈ, ਇਹ ਚੋਣ ਲੇਬਰ ਸੰਸਦ ਮੈਂਬਰ ਟਿਮ ਪਾਲਸ ਦੇ ਦਸੰਬਰ ਵਿੱਚ ਅਸਤੀਫੇ ਤੋਂ ਬਾਅਦ *8 ਫ਼ਰਵਰੀ* ਨੂੰ ਹੋਵੇਗੀ , ।

ਇਹ ਯੋਜਨਾ ਸਰਕਾਰ ਦੇ ਲੋਕਾਂ ਨੂੰ ਇਸ ਮਹਿੰਗਾਈ ਦੇ ਦੌਰ ਚ ਸੁਖ ਦਾ ਸਾਹ ਦੇਣਾ ਹੈ ਅਤੇ ਜੋ ਲੋਕ ਹਰ ਰੋਜ ਗੱਡੀਆਂ ਰਾਹੀਂ ਸਫ਼ਰ ਕਰਦੇ ਹਨ ਉਹਨਾਂ ਨੂੰ ਇਸ ਨੀਤੀ ਨਾਲ ਜਰੂਰ ਰਾਹਤ ਮਿਲੇਗੀ ।

Share it :
error: Content is protected !!