ਆਸਟਰੇਲੀਆ ਦਾ Wage Theft ਕਾਨੂੰਨ

1 ਜਨਵਰੀ 2025 ਤੋਂ ਲਾਗੂ ਹੋਣਗੇ: ਪੜੋ ਪੂਰੀ ਖਬਰ ਕਿਵੇਂ ਕਾਮਿਆਂ ਨੂੰ ਕਰਦਾ ਹੈ ਸੁਰੱਖਿਅਤ

ਮੈਲਬਨ (ਜਸਪ੍ਰੀਤ ਸਿੰਘ ਰਾਜਪੁਰਾ )1 ਜਨਵਰੀ 2025 ਤੋਂ, ਆਸਟ੍ਰੇਲੀਆ ਵਿੱਚ ਨਵੇਂ Wage Theft ਕਾਨੂੰਨ ਲਾਗੂ ਕੀਤੇ ਜਾਣਗੇ ਜੋ ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦੀ ਹੁੰਦੀ ਲੁੱਟ ਤੋਂ ਬਚਾਉਣ ਦੇ ਮਕਸਦ ਨਾਲ ਬਣਾਏ ਗਏ ਹਨ। ਇਹ ਕਾਨੂੰਨ workplace ਦੇ ਕਾਨੂੰਨਾਂ ਵਿੱਚ ਇੱਕ ਮਹੱਤਵਪੂਰਨ ਬਦਲਾਅ ਹਨ, ਇਸ ਕਾਨੂੰਨ ਦੇ ਬਦਲਾ ਨਾਲ ਕੰਮ ਕਾਜ ਕਰਨ ਵਾਲੇ ਲੋਕਾਂ ਨੂੰ ਵਧੇਰੇ ਸੁਰੱਖਿਆ ਅਤੇ ਇੰਪਲੋਇਰ ਉੱਤੇ ਜਿਆਦਾ ਸਖਤਾਈ ਹੋਵੇਗੀ। ਇਸ ਖ਼ਬਰ ਨਵੇਂ ਕਾਨੂੰਨ,ਚ ਸਜ਼ਾਵਾਂ, ਅਤੇ ਇਸਦੇ ਪ੍ਰਭਾਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ।

ਨਵੇਂ Wage Theft ਕਾਨੂੰਨ ਕੀ ਹਨ?

ਇਹ ਕਾਨੂੰਨ ਕਮਿਆ ਦੀ ਤਨਖਾਹ ਦੱਬਣ ਜਾਂ ਕਾਮਿਆਂ ਨੂੰ ਬਣਦੀ ਤਨਖਾਹ ਨਾ ਦੇਣਾ ਜਾਂ ਘੱਟ ਦੇਣ ਵਰਗੇ ਕੰਮਾਂ ਨੂੰ ਹੁਣ ਇਸ ਕਨੂੰਨ ਲਾਗੂ ਹੋਣ ਤੋਂ ਬਾਅਦ ਅਪਰਾਧ ਮੰਨਿਆ ਜਾਵੇਗਾ। ਜਿਹੜੇ ਐਮਪਲੋਇਰ ਜਾਣ ਬੁਝ ਕੇ ਕਰਮਚਾਰੀਆਂ ਨੂੰ ਘੱਟ ਤਨਖਾਹ ਦਿੰਦੇ ਹਨ ਜਾਂ ਤਨਖਾਹ ਦੇ ਰਿਕਾਰਡ ਨਾਲ ਛੇੜਛਾੜ ਕਰਦੇ ਹਨ, ਹੁਣ ਉਹ ਗੰਭੀਰ ਕਾਨੂੰਨੀ ਕਰਵਾਇਆ ਦਾ ਸਾਹਮਣਾ ਕਰਨਗੇ। ਇਹ ਕਾਨੂੰਨ ਮੌਜੂਦਾ Fair Work Act ਦੀ ਜਗ੍ਹਾ ਹੋਣਗੇ , ਜਿਸ ਦੇ ਤਹਿਤ ਤਨਖਾਹ ਘੱਟ ਲਈ ਮੁੱਖ ਤੌਰ ਤੇ ਨਰਮ ਸਜ਼ਾਵਾਂ ਹੀ ਲਾਗੂ ਹੁੰਦੀਆਂ ਸਨ।

ਨਵੇਂ ਕਾਨੂੰਨ ਤਹਿਤ ਸਜ਼ਾਵਾਂ

ਨਵੇਂ ਕਾਨੂੰਨਾਂ ਤਹਿਤ ਸਜ਼ਾਵਾਂ ਕਾਫੀ ਸਖਤ ਹੋਣਗੀਆਂ:

ਜੁਰਮਾਨਾ (Corporations): ਵੱਡੀਆਂ ਕੰਪਨੀਆਂ ਲਈ $7.8 ਮਿਲੀਅਨ ਤੱਕ ਜੁਰਮਾਨਾ ਹੋਵੇਗਾ ।

ਨਿੱਜੀ ਵਿਅਕਤੀ ਲਈ ਸਜ਼ਾਵਾਂ: ਡਾਇਰੈਕਟਰਾਂ ਜਾਂ ਪ੍ਰਬੰਧਕਾਂ ਲਈ $1.5 ਮਿਲੀਅਨ ਤੱਕ ਜੁਰਮਾਨਾ ਹੋਵੇਗਾ ।

ਕੈਦ ਦੀ ਸਜ਼ਾ: ਦੋਸ਼ੀ ਪਾਏ ਗਏ ਵਿਅਕਤੀਆਂ ਨੂੰ 10 ਸਾਲ ਤੱਕ ਕੈਦ ਹੋ ਸਕਦੀ ਹੈ।

ਇਹ ਸਜ਼ਾਵਾਂ ।

Employer ਲਈ ਮਹੱਤਵਪੂਰਨ ਤਬਦੀਲੀਆਂ

Employer ਨੂੰ ਨਵੇਂ ਕਾਨੂੰਨਾਂ ਅਨੁਸਾਰ ਕਾਫੀ ਕੁਝ ਬਦਲਣਾ ਪਵੇਗਾ :

  1. ਸਹੀ ਰਿਕਾਰਡ ਰੱਖਣਾ: ਤਨਖਾਹ ਦੇ ਪੂਰੇ ਵੇਰਵੇ ਅਤੇ ਸਹੀ ਰਿਕਾਰਡ ਸੰਭਾਲਣੇ ਪੈਣਗੇ।
  2. ਅਨੁਕੂਲਤਾ ਜਾਂਚ: ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਔਡਿਟ ਕੀਤੇ ਜਾਣੇ ਚਾਹੀਦੇ ਹਨ।
  3. ਸਿੱਖਿਆ ਅਤੇ ਟ੍ਰੇਨਿੰਗ: Employer ਨੂੰ ਆਪਣੀ ਅਤੇ ਆਪਣੀ HR ਟੀਮ ਦੀ Wage Theft ਕਾਨੂੰਨਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।

ਨਵੇਂ ਕਾਨੂੰਨ ਤਹਿਤ ਕਰਮਚਾਰੀਆਂ ਦੇ ਹੱਕ

ਕਰਮਚਾਰੀ ਵਧੇਰੇ ਸੁਰੱਖਿਆ ਦਾ ਲਾਭ ਲੈਣਗੇ:

  1. ਕਰਮਚਾਰੀ ਉਨ੍ਹਾਂ ਦੀ ਪੂਰੀ ਤਨਖਾਹ ਦੇ ਹੱਕਦਾਰ ਹਨ ਜਿਸ ਵਿੱਚ ਕੋਈ ਗੈਰਕਾਨੂੰਨੀ ਕਟੌਤੀ ਨਹੀਂ ਹੋਵੇਗੀ।
  2. ਕਰਮਚਾਰੀ ਤਨਖਾਹ ਦਾ ਰਿਕਾਰਡ ਦੀ ਮੰਗ ਕਰ ਸਕਦੇ ਹਨ।
  3. ਰਿਪੋਰਟ ਮਿਕੈਨਿਜ਼ਮ: ਕਰਮਚਾਰੀ Wage Theft ਦੀ ਸੂਚਨਾ ਬਿਨਾਂ ਡਰ ਦੇ ਸੰਬੰਧਤ ਅਧਿਕਾਰੀਆਂ ਨੂੰ ਦੇ ਸਕਦੇ ਹਨ।

ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਰਮਚਾਰੀਆਂ ਨੂੰ ਵਧੇਰੇ ਸੁਰੱਖਿਆ ਅਤੇ ਪੂਰੀ ਤਨਖਾਹ ਮਿਲਣ ਦਾ ਮੌਕਾ ਮਿਲੇਗਾ ਅਤੇ ਇਸ ਦੇ ਨਾਲ ਨਾਲ ਵੱਡੀਆਂ ਕੰਪਨੀਆਂ ਵਿੱਚ ਵੀ ਇੱਕ ਸਾਰਤਾ ਲਾਗੂ ਹੋਵੇਗੀ ਅਤੇ ਉਹਨਾਂ ਕੰਪਨੀਆਂ ਨੂੰ ਜਿਆਦਾ ਤਰਜ਼ੀਹ ਮਿਲੇਗੀ ਜੋ ਪਹਿਲਾਂ ਹੀ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਬਰਾਬਰ ਵੰਡ ਰਹੀਆਂ ਹਨ।

ਜੁਰਮਾਨੇ ਅਤੇ ਸਜ਼ਾਵਾਂ

ਇਹ ਵੱਡੇ ਵਿੱਤੀ ਅਤੇ ਅਪਰਾਧਿਕ ਜੁਰਮਾਨੇ Employer ਲਈ ਚੇਤਾਵਨੀ ਹਨ ਜੋ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਹਨ:

ਕੰਪਨੀ ਲਈ ਜੁਰਮਾਨਾ: $7.8 ਮਿਲੀਅਨ ਤੱਕ।

ਵਿਅਕਤੀਗਤ ਜੁਰਮਾਨਾ: $1.5 ਮਿਲੀਅਨ ਅਤੇ/ਜਾਂ 10 ਸਾਲ ਤੱਕ ਕੈਦ।

ਨਵੇਂ Wage Theft ਕਾਨੂੰਨ ਆਸਟ੍ਰੇਲੀਆ ਦੀ ਉਸ ਨੀਤੀ ਨੂੰ ਦਰਸਾਉਂਦਾ ਹੈ ਜਿਸ ਦੇ ਤਹਿਤ ਇਮਪਲੋਇਰ ਅਤੇ ਕਰਮਚਾਰੀਆਂ ਦੇ ਰਿਸ਼ਤੇ ਨੂੰ ਸੁਧਾਰਨ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਕਰਨਾ ਹੈ । Employer ਨੂੰ ਹੁਣ ਹੀ ਕਨੂੰਨ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ, ਜਦਕਿ ਕਰਮਚਾਰੀ ਸ਼ੋਸ਼ਣ ਦੇ ਵਿਰੁੱਧ ਵਧੇਰੇ ਸੁਰੱਖਿਆ ਦੀ ਉਮੀਦ ਕਰ ਸਕਦੇ ਹਨ ਅਤੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਤਾਂ ਉਹ ਹੁਣ ਇਸ ਕਾਨੂੰਨ ਤਹਿਤ ਬੇਝਿਜਕ ਆਵਾਜ਼ ਚੁੱਕ ਸਕਦੇ ਹਨ ਅਤੇ ਅਥੋਰਟੀ ਤੱਕ ਪਹੁੰਚ ਕਰਕੇ ਆਪਣਾ ਹੱਕ ਲੈ ਸਕਦੇ ਹਨ।

Share it :
error: Content is protected !!