ਆਉਂਦੇ ਐਤਵਾਰ ਹਮਿਲਟਨ ਵਿਖੇ ਹੋਣ ਜਾ ਰਹੇ ਕਬੱਡੀ ਦੇ ਮਹਾਂਮੁਕਾਬਲੇ

Waikato

ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਇਸ ਵੇਲੇ ਕਬੱਡੀ ਸੀਜਨ ਪੂਰੇ ਜੋਰਾਂ-ਸ਼ੋਰਾਂ ‘ਤੇ ਹੈ। ਇਸੇ ਤਹਿਤ ਨਿਊਜੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਕੱਬਡੀ ਟੂਰਨਾਮੈਂਟਾਂ ਦਾ ਦੌਰ ਜਾਰੀ ਹੈ ਤੇ ਆਉਂਦੇ ਐਤਵਾਰ 6 ਅਪ੍ਰੈਲ ਨੂੰ ਹਮਿਲਟਨ ਵਿਖੇ ਵਾਇਕਾਟੋ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ। ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ, ਨਿਊਜੀਲੈਂਡ ਸਿੱਖ ਸੁਸਾਇਟੀ ਹਮਿਲਟਨ, ਵਾਇਕਾਟੋ ਸਪੋਰਟਸ ਵਲੋਂ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਲੋਕਲ ਖਿਡਾਰੀਆਂ ਨਾਲ ਅੰਤਰ-ਰਾਸ਼ਟਰੀ ਖਿਡਾਰੀ ਵੀ ਹਿੱਸਾ ਲੈਣਗੇ। ਕਬੱਡੀ ਨਾਲ ਹੋਰ ਕਈ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਪ੍ਰਬੰਧ ਰਹੇਗਾ। ਟੂਰਨਾਮੈਂਟ 1418, ਟੀ ਰਾਪਾ ਰੋਡ, ਹੋਰੋਟੁ, ਹਮਿਲਟਨ ਵਿਖੇ ਕਰਵਾਇਆ ਜਾ ਰਿਹਾ ਹੈ।

Share it :
error: Content is protected !!