ਅੱਪਰ ਹੱਟ ‘ਚ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਢਿੱਲੋਂ ਬਣੇ ਕੌਂਸਲਰ

wellington

ਵੈਲਿੰਗਟਨ (ਹਰਪ੍ਰੀਤ ਸਿੰਘ) – ਵੈਲਿੰਗਟਨ ਦੀ ਰਾਜਧਾਨੀ ਦੇ ਨੇੜੇ ਪੈਂਦੇ ਸ਼ਹਿਰ ਅੱਪਰ ਹੱਟ ਤੋਂ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਢਿੱਲੋਂ ਨੇ ਕੌਂਸਲਰ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਇਸ ਸ਼ਹਿਰ, ਜਿਸਨੂੰ ਮੁੱਖ ਤੌਰ ‘ਤੇ ਗੋਰੇ ਵਸਨੀਕਾਂ ਦਾ ਇਲਾਕਾ ਮੰਨਿਆ ਜਾਂਦਾ ਹੈ, ਵਿੱਚ ਕਿਸੇ ਭਾਰਤੀ ਨੇ ਚੋਣ ਜਿੱਤੀ ਹੈ।

ਗੁਰਪ੍ਰੀਤ ਸਿੰਘ ਢਿੱਲੋਂ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨਾਲ ਹੈ। ਉਹ ਕਈ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ ਅਤੇ ਸਥਾਨਕ ਸਮਾਜਿਕ ਤੇ ਸਿੱਖ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਜਿੱਤ ਨੂੰ ਸਿਰਫ਼ ਪੰਜਾਬੀ ਕਮਿਊਨਿਟੀ ਹੀ ਨਹੀਂ, ਸਗੋਂ ਨਿਊਜ਼ੀਲੈਂਡ ਦੇ ਦੂਜੇ ਇਮੀਗ੍ਰੈਂਟ ਸਮੂਹਾਂ ਵੱਲੋਂ ਵੀ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।

Share it :
error: Content is protected !!