ਵੂਲਵਰਥਸ ਕਾਰ ਇੰਨਸ਼ੋਰੈਂਸ ਨੇ ਗਾਹਕ ਕੋਲੋ ਵਸੂਲੇ ਵਾਧੂ ਡਾਲਰ , ਹੁਣ ਦੇਣਗੇ ਰੀਫੰਡ

ਮੈਲਬਨ (ਜਸਪ੍ਰੀਤ ਸਿੰਘ ਰਾਜਪੁਰਾ ) ਵੂਲਵਰਥਸ ਨੇ ਆਪਣੀ everyday ਕਾਰ ਇੰਨਸ਼ੋਰੈਂਸ ਵਾਲੇ ਗ੍ਰਾਹਕਾਂ ਕੋਲੋ ਮਿਥੀ ਰਕਮ ਨਾਲੋਂ ਵਾਧੂ ਡਾਲਰ ਵਸੂਲੇ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ। ਇਹ ਗਲਤੀ 2018 ਤੋਂ 2023 ਤੱਕ ਦੇ ਵਿੱਤੀ ਵਰ੍ਹੇਆਂ ਵਿੱਚ ਹੋਈ ਅਤੇ ਹੁਣ ਗ੍ਰਾਹਕਾਂ ਨੂੰ ਰੀਫੰਡ ਦਿੱਤੇ ਜਾ ਰਹੇ ਹਨ। ਪ੍ਰਤੀ ਗ੍ਰਾਹਕ ਮੋਟੇ ਤੌਰ ਤੇ $27 ਰੀਫੰਡ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਿਆਜ ਸ਼ਾਮਲ ਹੈ।

ਕਿਵੇਂ ਹੋਈ ਗਲਤੀ?

ਇਹ ਗਲਤੀ ਹੋਲਰਡ ਇੰਨਸ਼ੋਰੈਂਸ(Hollard Insurance) ਵਲੋਂ ਕੀਤੀ ਗਈ, ਜੋ ਵੂਲਵਰਥਸ ਦੀ everyday ਇਨਸ਼ੋਰੈਂਸ ਨੀਤੀ ਲਈ ਅੰਡਰਰਾਈਟਰ ਹੈ। ਹਾਲ ਹੀ ਵਿੱਚ ਕੀਤੇ ਪ੍ਰਾਈਸਿੰਗ ਰਿਵਿਊ ਦੌਰਾਨ ਇਹ ਗਲਤੀ ਸਾਹਮਣੇ ਆਈ। ਵੂਲਵਰਥਸ ਨੇ ਦੱਸਿਆ ਕਿ ਕੁਝ ਪ੍ਰੋਮੋਸ਼ਨਲ ਡਿਸਕਾਉਂਟ ਸਹੀ ਤਰ੍ਹਾਂ ਲਾਗੂ ਨਹੀਂ ਹੋਏ। ਇਸ ਕਾਰਨ ਕਾਰ ਇੰਸ਼ੂਰੰਸ ਪਾਲਿਸੀਆਂ ’ਤੇ ਗ੍ਰਾਹਕਾਂ ਨੂੰ ਵਾਧੂ ਰਕਮ ਦੇਣੀ ਪਈ।

ਰੀਫੰਡ ਪ੍ਰਕਿਰਿਆ ਅਤੇ ਮਾਫੀ

ਵੂਲਵਰਥਸ ਨੇ ਪ੍ਰਭਾਵਿਤ ਗ੍ਰਾਹਕਾਂ ਨੂੰ ਨੋਟਿਸ ਭੇਜਣ ਸ਼ੁਰੂ ਕਰ ਦਿੱਤੇ ਹਨ।
ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ:

“ਇਕ ਪ੍ਰਾਈਸਿੰਗ ਰਿਵਿਊ ਦੌਰਾਨ ਅਸੀਂ ਪਾਇਆ ਕਿ ਹੋਲਰਡ ਵਲੋਂ ਤੁਹਾਡੀ ਪਾਲਿਸੀ ’ਤੇ ਇੱਕ ਡਿਸਕਾਉਂਟ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ । ਇਸ ਕਾਰਨ ਗਹਕਾ ਨੂੰ ਵਾਧੂ ਚਾਰਜ ਲੱਗੇ। ਰੀਫੰਡ ਪ੍ਰਕਿਰਿਆ ਦੌਰਾਨ ਵਿਆਜ ਵੀ ਸ਼ਾਮਲ ਕੀਤਾ ਜਾਵੇਗਾ। ਵੂਲਵਰਥ ਇੰਸ਼ੋਰੈਂਸ ਵੱਲੋਂ ਹੋਈ ਗਲਤੀ ਲਈ ਅਸੀਂ ਆਪਣੇ ਗਾਹਕਾਂ ਕੋਲੋਂ ਮਾਫੀ ਮੰਗਦੇ ਹਾ । ਅਸੀਂ ਭਵਿੱਖ ਵਿੱਚ ਸਾਡੇ ਕਾਕਾ ਨਾਲ ਇਸ ਤਰੀਕੇ ਨਾਲ ਨਾ ਹੋਵੇ ਇਸ ਲਈ ਅਸੀਂ ਆਪਣੇ ਪ੍ਰਬੰਧ ਅਤੇ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾ ਰਹੇ ਹਾਂ।”

ਕਿੰਨੇ ਗ੍ਰਾਹਕ ਪ੍ਰਭਾਵਿਤ ਹੋਏ?

ਵੂਲਵਰਥਸ ਨੇ ਪ੍ਰਭਾਵਿਤ ਗ੍ਰਾਹਕਾਂ ਦੀ ਕੁੱਲ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ, ਕੰਪਨੀ ਨੇ ਦੱਸਿਆ ਕਿ ਉਹਨਾਂ ਦੇ ਐਵਰੀਡੇ ਇਨਸ਼ੋਰੈਂਸ ਵਾਲੇ ਗਾਹਕਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਹਾਲ ਰੈਡ ਇੰਸ਼ੋਰੈਂਸ ਵੱਲੋਂ ਇਸ ਗਲਤੀ ਨੂੰ ਆਸਟ੍ਰੇਲੀਅਨ ਸੈਕਿਯੂਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC) ਨੂੰ ਆਪਣੇ ਆਪ ਰਿਪੋਰਟ ਕੀਤਾ ਗਿਆ ਹੈ।

Share it :
error: Content is protected !!