
ਆਕਲੈਂਡ (ਹਰਪ੍ਰੀਤ ਸਿੰਘ) – ਕੈਂਟਰਬਰੀ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਰਹਿਣ ਵਾਲੀ ਮਹਿਲਾ ਨੇ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਹੈ, ਉਸਦੇ ਲਾਨ ਨੂੰ ‘ਵਰਲਡ’ਜ਼ ਅਗਲੀਏਸਟ ਲਾਨ’ ਦਾ ਖਿਤਾਬ ਹਾਸਿਲ ਹੋਇਆ ਹੈ। ਇਹ ਅਵਾਰਡ ਸਵੀਡਨ ਦੀ ਇੱਕ ਵੱਡੀ ਕੰਪਨੀ ਵਲੋਂ ਕਰਵਾਏ ਜਾਂਦੇ ਹਨ ਤੇ ਇਸ ਅਵਾਰਡ ਸਮਾਰੋਹ ਦਾ ਮੁੱਖ ਮਕਸਦ ਪਾਣੀ ਦੀ ਬਹੁਤ ਘੱਟ ਵਰਤੋਂ ਕਰਦਿਆਂ ਆਪਣੇ ਲਾਨ ਨੂੰ ਸਾਂਭ ਕੇ ਰੱਖਣਾ ਹੁੰਦਾ ਹੈ। ਲੀਜ਼ਾ ਅਲੋਏਟ ਦੇ ਲਾਨ ਨੂੰ ਕੁਦਰਤੀ ਰੂਪ ਵਿੱਚ ਹੀ ਇੱਕ ਵੱਖਰੀ ਖੂਬਸੁਰਤੀ ਮਿਲੀ ਹੈ ਤੇ ਆਪਣੀ ਉਪਲਬਧੀ ‘ਤੇ ਲੀਜ਼ਾ ਬਹੁਤ ਖੁਸ਼ ਹੈ।



