ਨਿਊਜੀਲੈਂਡ ਆਏ ਜਗਦੀਸ਼ ਨੂੰ ਜਦੋਂ 70-70 ਘੰਟੇ ਹਫਤੇ ਦੇ ਕੰਮ ਕਰਕੇ ਵੀ ਨਹੀਂ ਮਿਲਿਆ ਇੱਕ ਵੀ ਡਾਲਰ, ਪਰ ਹੁਣ ERA ਨੇ ਫੜੀ ਬਾਂਹ

ਆਕਲੈਂਡ (ਹਰਪ੍ਰੀਤ ਸਿੰਘ) – ਵੇਲਸਫੋਰਡ ਦੇ ਸੁਪਰੇਟ ਵਿਖੇ ਹਫਤੇ ਦੇ 70-70 ਘੰਟੇ ਕੰਮ ਕਰਨ ਵਾਲਾ ਜਗਦੀਸ਼ ਕੁਮਾਰ ਉਸ ਦਿਨ ਨੂੰ ਪਛਤਾ ਰਿਹਾ ਹੈ, ਜਦੋਂ ਉਹ ਨਿਊਜੀਲੈਂਡ ਵਿੱਚ ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਇੰਡੀਆ ਵਿੱਚ ਆਪਣੀ ਬੈਂਕ ਦੀ ਨੌਕਰੀ ਛੱਡ ਆਇਆ ਤੇ ਇੱਥੇ ਆਉਂਦੇ ਹੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮਾਲਕ ਨੇ ਉਸਨੂੰ ਹਫਤੇ ਦੇ 70-70 ਘੰਟੇ ਤੱਕ ਕੰਮ ਕਰਵਾਇਆ, ਸਵੇਰੇ 6 ਵਜੇ ਤੋਂ ਰਾਤ 9.30 ਵਜੇ ਤੱਕ ਦੀ ਡਿਊਟੀ ਦੌਰਾਨ ਉਸ ਕੋਲ ਕੁਝ ਸਮਾਂ ਹੀ ਹੁੰਦਾ ਸੀ ਬਰੇਕ ਦੇ ਰੂਪ ਵਿੱਚ ਤੇ ਸਭ ਤੋਂ ਬੁਰਾ ਇਹ ਕਿ ਉਸਨੂੰ ਇੱਕ ਵੀ ਡਾਲਰ ਉਸਦੀ ਤਨਖਾਹ ਦੇ ਰੂਪ ਵਿੱਚ ਨਹੀਂ ਦਿੱਤਾ ਗਿਆ। ਪਹਿਲਾਂ ਤਾਂ ਮਾਲਕ ਮਯੂਰ ਜਜਦੀਆ ਇਨ੍ਹਾਂ ਸਭ ਤੋਂ ਮੁੱਕਰ ਗਿਆ, ਪਰ ਜਗਦੀਸ਼ ਵਲੋਂ ਈ ਆਰ ਏ ਨੂੰ ਜੀਪੀਐਸ ਲੋਕੇਸ਼ਨਾਂ ਦੇ ਪੇਸ਼ ਕੀਤੇ ਸਬੂਤਾਂ ਨੇ ਉਸ ਨੂੰ ਨਿਆਂ ਦੁਆਇਆ ਤੇ ਮਾਲਕ ਵਲੋਂ ਬਣਦੇ $13000 ਦੀ ਰਾਸ਼ੀ ਉਸਨੂੰ ਮਿਲੀ।

Share it :
error: Content is protected !!