ਇਸ ਪ੍ਰਵਾਸੀ ਕਰਮਚਾਰੀ ਨਾਲ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਧੱਕਾ

ਆਕਲੈਂਡ (ਹਰਪ੍ਰੀਤ ਸਿੰਘ) – 39 ਸਾਲਾ ਬੋਇਪੀਲੋ ਸੀਬੇਟ ਨੂੰ ਨਿਊਜੀਲੈਂਡ ਰਹਿੰਦਿਆਂ ਦਹਾਕੇ ਦੇ ਕਰੀਬ ਹੋ ਚੱਲਿਆ ਹੈ ਤੇ ਉਹ ਟੌਪੋ ਦੇ ਵਾਇਰਾਕੀ ਰਿਜ਼ੋਰਟ ਵਿੱਚ ਲੰਬੇ ਸਮੇਂ ਤੋਂ ਬਤੌਰ ਸ਼ੈਫ ਦਾ ਕੰਮ ਕਰ ਰਹੀ ਹੈ। ਪਰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਉਸਦੀ ਪੀ ਆਰ ਦੀ ਅਰਜੀ ਇਸ ਲਈ ਰੱਦ ਕਰ ਦਿੱਤੀ ਹੈ, ਕਿਉਂਕਿ ਬਾਇਪੀਲੋ ਨੂੰ ਕਿਡਨੀ ਦੀ ਬਿਮਾਰੀ ਹੈ ਤੇ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਉਹ ਨਿਊਜੀਲੈਂਡ ਦੇ ਹੈਲਥ ਸਿਸਟਮ ‘ਤੇ ਬੋਝ ਸਾਬਿਤ ਹੋ ਸਕਦੀ ਹੈ, ਜਦਕਿ ਦੂਜੇ ਪਾਸੇ ਬਾਇਪੀਲੋ ਦਾ ਕਹਿਣਾ ਹੈ ਕਿ ਉਸਦੇ ਕੇਸ ਨੂੰ ਹਮਦਰਦੀ ਨਾਲ ਦੇਖਿਆ ਜਾਏ, ਕਿਉਂਕਿ ਉਹ ਲੰਬੇ ਸਮੇਂ ਤੋਂ ਨਿਊਜੀਲੈਂਡ ਰਹਿ ਰਹੀ ਹੈ, ਟੈਕਸ ਅਦਾ ਕਰ ਰਹੀ ਹੈ, ਅਰਥਚਾਰੇ ਵਿੱਚ ਸਹਾਈ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਉਸਨੂੰ ਨਿਊਜੀਲੈਂਡ ਛੱਡਣਾ ਪਿਆ ਤਾਂ ਇਹ ਉਸ ਲਈ ਕਿਸੇ ਮੌਤ ਦੀ ਸਜਾ ਤੋਂ ਘੱਟ ਨਹੀਂ। ਉਸਦੀ ਹਮਦਰਦੀ ਵਿੱਚ ਉਸਦਾ ਮਾਲਕ, ਸਟਾਫ ਮੈਂਬਰ ਤੇ ਇੱਥੋਂ ਤੱਕ ਕਿ ਲੋਕਲ ਮੈਂਬਰ ਪਾਰਲੀਮੈਂਟ ਵੀ ਹਨ ਤੇ ਸਾਰਿਆਂ ਦਾ ਕਹਿਣਾ ਹੈ ਕਿ ਬਾਇਪੀਲੋ ਨੂੰ ਨਿਊਜੀਲੈਂਡ ਰਹਿਣ ਦਾ ਮੌਕਾ ਦਿੱਤਾ ਜਾਏ।

Share it :
error: Content is protected !!